ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ ਨਿਸ਼ਾਨ ਕਿਸਦੇ ਨੇ .

शनिवार, जनवरी 28, 2012

ਆਇਆ ਹੈ ਬਸੰਤ

ਖਿੜੇ ਨੇ ਫੁੱਲ 
ਖੂਬਸੂਰਤ ਹੋਇਆ 
ਚਾਰ ਚੁਫੇਰਾ 
ਆਇਆ ਹੈ ਬਸੰਤ 
ਮਹਿਕੀ ਹੈ ਧਰਤ 

* * * * *
ਗਾਉਂਦੀ ਗੀਤ 
ਬਾਗਾਂ ਵਿੱਚ ਕੋਇਲ 
ਸੁਣ ਸੱਜਣਾ 
ਲੈ ਕੇ ਆਈ ਹੈ ਰੁੱਤ 
ਸੁਨੇਹਾ ਪਿਆਰ ਦਾ 


* * * * *

मंगलवार, जनवरी 10, 2012

ਅਗਜਲ - 6

                ਟੁੱਟੇ  ਮੁਰਝਾਏ  ਹੋਏ  ਅਰਮਾਨ  ਕਿਸਦੇ  ਨੇ 
                ਰੂਹ ਨਹੀਂ ਇਨ੍ਹਾਂ ਵਿਚ, ਬੁੱਤ ਬੇਜਾਨ ਕਿਸਦੇ ਨੇ 



                  ਇਹ ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ 
                  ਦਿਲ ਦੀ ਜਮੀਨ ਤੇ ਇਹ ਨਿਸ਼ਾਨ ਕਿਸਦੇ ਨੇ .


                 ਮੈਂ ਤਾਂ ਸੁਣਿਆ ਸੀ ਆਦਮੀ ਗਰੀਬ ਹੋ ਗਿਆ ਬੜਾ 
                 ਹਰ ਪਾਸੇ ਇਹ ਉੱਚੇ - ਉੱਚੇ ਮਕਾਨ ਕਿਸਦੇ ਨੇ .


                ਕਿਸ ਨੇ ਕੀਤੀ ਹੈ ਹਿੰਮਤ ਹਨੇਰੇ ਨਾਲ ਲੜਣ ਦੀ 
                ਸ਼ਮਾਂ ਕਿਸਦੀ ਏ ਤੇ ਇਹ ਸ਼ਮਾਂਦਾਨ ਕਿਸਦੇ ਨੇ .


                ਵਕਤ ਪਿਆ ਤਾਂ ਜੀ ਹਜੂਰੀ ਕਰ ਲੈਂਦੇ ਨੇ ਸਾਰੇ 
                ਦੁਨੀਆਂ ਵਾਲੇ ਵਿਰਕ ਕਦਰਦਾਨ ਕਿਸਦੇ ਨੇ .

* * * * *  


                                  


         
Related Posts Plugin for WordPress, Blogger...
MyFreeCopyright.com Registered & Protected