ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ ਨਿਸ਼ਾਨ ਕਿਸਦੇ ਨੇ .

शनिवार, सितंबर 15, 2012

ਮੇਰੀ ਨਜਰ ( ਕਵਿਤਾ )

ਹੋ ਸਕਦਾ ਹੈ ਮੇਰੀ ਇਸ ਕਵਿਤਾ ਨੂੰ ਤੁੰਸੀ ਅਸ਼ਲੀਲ ਕਹੋਂ , ਮੇਰੀ ਸੋਚ ਨੂੰ ਨੈਗੇਟਿਵ ਅਤੇ ਮੈਨੂੰ ਪ੍ਰਮਪ੍ਰਾਵਾਦੀ । ਪਰ ਮਜਾਕ ਵਿਚ ਲਿਖੀ ਗਈ ਇੱਕ ਲਾਈਨ ਆਪਨੇ ਆਪ ਕਵਿਤਾ ਬਣ ਗਈ ਅਤੇ ਮੈਂ ਇਸਨੂੰ ਪੋਸਟ ਕਰਨ ਤੋ ਨਹੀਂ ਰੋਕ ਪਾਈਆ । ਮੈਂ ਇਸ ਕਵਿਤਾ ਵਿਚ ਕਿਸੇ ਨੂੰ ਨਿਸ਼ਾਨਾ ਨਹੀਂ ਬਨਾਇਆ , ਕਿਸੇ ਤੇ ਤੋਹਮਤ ਨਹੀਂ ਲਾਈ, ਕਿਸੇ ਨੂੰ ਜਲੀਲ ਕਰਨਾ ਵੀ ਮੇਰਾ ਮਕਸਦ ਨਹੀਂ । ਸ਼ਬਦਾਂ ਦੇ ਨੰਗੇਜ ਤੋਂ ਵੀ ਬਚਿਆ ਹਾਂ ਹਾਲਾਂਕਿ ਲਿਖਣ ਵੇਲੇ ਨੰਗੇ ਸ਼ਬਦ ਜਹਨ ਵਿਚ ਆਏ ਜਰੂਰ ਸਨ । ਇਸ ਕਵਿਤਾ ਬਾਰੇ ਤੁਹਾਡੇ ਹਰ ਪ੍ਰਕਾਰ ਦੇ ਵਿਚਾਰ ਦਾ ਖੁਲ੍ਹਾ ਸਵਾਗਤ ਹੈ, ਤੁਹਾਡੇ ਸਾਰੇ ਉਲਾਂਭੇ ਸਿਰ-ਮੱਥੇ ਹਨ ।
ਮੇਰੀ ਨਜਰ 
ਜਦ ਵੀ ਦੇਖਦਾ ਹਾਂ 
ਕਿਸੇ ਜਨਾਨੀ, ਕਿਸੇ ਮੁਟਿਆਰ ਨੂੰ 
ਤੰਗ ਪਜਾਮੀ ਅਤੇ 
ਉੱਚੇ ਚਾਕ ਵਾਲੀ ਕਮੀਜ ਪਾਈ 
ਅਚਣਚੇਤ ਹੀ ਮੇਰੀ ਨਜਰ 
ਚਲੀ ਜਾਂਦੀ ਹੈ 
ਕਮਰ ਤੋਂ ਹੇਠਲੇ ਅੰਗਾਂ ਦੀਆਂ 
ਗੋਲਾਈਆਂ ਵੱਲ 
ਸ਼ਰਮ ਸਾਰ ਹੋ ਜਾਂਦਾਂ ਹਾਂ ਮੈਂ 
ਆਪਣੀ ਸੋਚ ਤੇ 
ਪਰ ਮੇਰਾ ਦਿਮਾਗ 
ਪੱਖ ਪੂਰਦਾ ਹੈ ਇਸ ਸੋਚ ਦਾ 
ਕਹਿੰਦਾ ਹੈ ਉਹ 
ਇਹ ਔਰਤਾਂ ਵੀ ਚਾਹੁੰਦੀਆਂ ਹਨ 
ਲੋਕ ਦੇਖਣ 
ਉਨ੍ਹਾਂ ਦੇ ਅੰਗਾਂ ਦੀਆਂ ਗੋਲਾਈਆਂ 
ਨਹੀਂ ਤਾਂ ਉਹ 
ਸਲਵਾਰ-ਕਮੀਜ, ਸਾੜ੍ਹੀ ਵੀ ਪਾ ਸਕਦੀਆਂ ਹਨ
 ਅਤੇ ਜੇ ਪਾਉਣੀ ਹੀ ਹੈ ਪਜਾਮੀ
ਤਾਂ ਕਮੀਜ ਸੁਚੱਜੀ ਰੱਖੀ ਜਾ ਸਕਦੀ ਹੈ 
ਟਾਇਰ ਤੇ ਚੜ੍ਹਾਈ ਰਬੜ ਵਾਂਗ 
ਪਜਾਮੀ ਦਾ ਹੋਣਾ ਕੋਈ ਜਰੂਰੀ ਤਾਂ ਨਹੀਂ 
ਇਸ ਵਿੱਚ 
ਇਨ੍ਹੀ ਕੂ ਢਿੱਲ ਤਾਂ ਹੋ ਸਕਦੀ ਹੈ 
ਕਿ ਕੂਲੇ ਅੰਗਾਂ ਅਤੇ 
ਕਪੜੇ ਦੇ ਵਿਚਕਾਰ 
ਹਵਾ ਦਾ ਪਸਾਰਾ ਹੋ ਸਕੇ ।
ਮੇਰੀ ਨਜਰ ਕਦੇ ਵੀ
ਕਮਰ ਤੋਂ ਹੇਠਲੇ ਅੰਗਾ ਤੇ ਨਹੀਂ ਜਾਂਦੀ 
ਜਦੋਂ ਦੇਖਦਾ ਹਾਂ ਮੈਂ ਕਿਸੇ ਨੂੰ 
ਸੋਹਣੇ ਸਲਵਾਰ ਕਮੀਜ ਵਿਚ 
ਸੁਚੱਜੇ ਤਰੀਕੇ ਨਾਲ ਬਨ੍ਹੀ ਸਾੜ੍ਹੀ  ਵਿਚ 
ਤਦ ਮੈਂ ਸਿਰਫ ਦੇਖਦਾ ਹਾਂ 
ਮੁਟਿਆਰਾਂ ਔਰਤਾਂ ਦੇ ਚੇਹਰੇ ਦੀ ਨੁਹਾਰ 
ਰੱਬ ਦੇ ਦਿੱਤੇ ਹੁਸਣ ਨੂੰ 
ਤੱਕਦਾਂ ਹਾਂ ਪਾਕ ਨਜਰਾਂ ਨਾਲ 
ਉਸ ਵਿਚ ਨਹੀਂ ਹੁੰਦੀ 
ਜਰਾ ਵੀ ਵਾਸਨਾ ।

ਪਰ---
ਪਰ---
ਪਰ-------------

********************* 

Related Posts Plugin for WordPress, Blogger...
MyFreeCopyright.com Registered & Protected