ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ ਨਿਸ਼ਾਨ ਕਿਸਦੇ ਨੇ .

गुरुवार, जुलाई 18, 2013

ਪਿਆਰ ਅਤੇ ਨਫਰਤ ( ਕਵਿਤਾ )

29 ਜੂਨ 2013 ਦੇ ਸਤਰੰਗ ( ਪੰਜਾਬੀ ਟ੍ਰਿਬਿਉਣ ) ਵਿਚ ਪ੍ਰਕਾਸ਼ਿਤ ਮੇਰੀ ਕਵਿਤਾ 

         
          ਨਾ ਪਿਆਰ ਬਦਲਿਆ ਹੈ 
          ਨਾ ਨਫਰਤ ਬਦਲੀ ਹੈ 
          ਬੱਸ ਅਸੀਂ ਬਦਲੇ ਹਾਂ 
          ਸਾਡੀ ਸੋਚ ਬਦਲੀ ਹੈ 
          ਸਾਡਾ ਨਜਰੀਆ ਬਦਲਿਆ ਹੈ ।

          ਉਨ੍ਹਾਂ ਅਨਭੋਲ ਦਿਨਾਂ ਵਿਚ 
          ਗੱਲ ਗੱਲ ਤੇ ਲੜਦੇ ਸੀ ਅਸੀਂ 
          ਰੱਜਕੇ ਕਰਦੇ ਸੀ ਨਫਰਤ 
          ਪਰ ਨਫਰਤ ਹੇਠਾਂ ਲੁਕਿਆ ਪਿਆਰ 
          ਪਵਾ ਦਿੰਦਾ ਸੀ ਫੇਰ ਗਲਵੱਕੜੀ 
          ਇੱਕ ਮਿੱਕ ਹੋ ਜਾਂਦੇ ਸੀ ਫੇਰ ਅਸੀਂ 
          ਦੁੱਧ ਪਾਣੀ ਦੇ ਵਾਂਗ 
          ਘਿਓ ਸ਼ੱਕਰ ਦੇ ਵਾਂਗ ।

          ਹੁਣ ਅਸੀਂ ਲੜਦੇ ਨਹੀਂ ਪਹਿਲਾਂ ਵਾਂਗ 
          ਪਹਿਲਾਂ ਨਾਲੋ ਵੱਧ ਦਿਖਾਵਾ ਕਰਦੇ ਹਾਂ ਪਿਆਰ ਦਾ 
          ਪਰ ਹੁਣ ਸਾਡੇ ਪਿਆਰ ਦੇ ਹੇਠਾਂ 
          ਲੁਕੀ ਰਹਿੰਦੀ ਹੈ ਨਫਰਤ 
          ਗਲਵੱਕੜੀ ਪਾਉਂਦੇ ਹਾਂ ਅਸੀਂ 
          ਦਿਲ ਨੂੰ ਕਿਤੇ ਪਾਸੇ ਰੱਖ ਕੇ 
          ਅਸੀਂ ਹੁਣ ਤਿਲ ਚਾਵਲ ਵਾਂਗ ਹਾਂ ।

          ਅਸੀਂ ਹੁਣ ਬੱਚੇ ਨਹੀਂ ਰਹੇ 
          ਹੁਣ ਅਸੀਂ ਸਿਆਣੇ ਹੋ ਗਏ ਹਾਂ 
          ਸਾਨੂੰ ਲੁਕੋਣੀ ਆ ਗਈ ਹੈ 
          ਨਫਰਤਾਂ ਦੀ ਤਿੱਖੀ ਛੁਰੀ 
          ਪਿਆਰ ਦੀ ਸੋਹਨੀ ਮਿਆਨ ਵਿਚ ।

          ਪਿਆਰ ਪਹਿਲਾ ਵੀ ਸੀ 
          ਨਫਰਤ ਪਹਿਲਾਂ ਵੀ ਸੀ 
          ਪਿਆਰ ਹੁਣ ਵੀ ਹੈ 
          ਨਫਰਤ ਹੁਣ ਵੀ ਹੈ 
          ਫਰਕ ਬੱਸ ਇਨ੍ਹਾਂ ਹੈ 
          ਪਹਿਲਾਂ ਨਫਰਤ ਵਿਚ ਪਿਆਰ ਹੁੰਦਾ ਸੀ 
          ਹੁਣ ਪਿਆਰ ਵਿਚ ਵੀ ਨਫਰਤ ਹੈ ।

          ਨਾ ਪਿਆਰ ਬਦਲਿਆ ਹੈ 
          ਨਾ ਨਫਰਤ ਬਦਲੀ ਹੈ 
          ਬੱਸ ਅਸੀਂ ਬਦਲੇ ਹਾਂ 
          ਸਾਡੀ ਸੋਚ ਬਦਲੀ ਹੈ 
          ਸਾਡਾ ਨਜਰੀਆ ਬਦਲਿਆ ਹੈ ।

                     ******

Related Posts Plugin for WordPress, Blogger...
MyFreeCopyright.com Registered & Protected