ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ ਨਿਸ਼ਾਨ ਕਿਸਦੇ ਨੇ .

गुरुवार, नवंबर 14, 2013

ਇਸ਼ਕੇ ਦੀ ਬਰਸਾਤ

               
                ਉਹ ਕਿਹੋ ਜਿਹੇ ਦਿਨ ਸੀ, ਕਿਹੋ ਜਿਹੀ ਰਾਤ ਸੀ 
                ਪਿਆਰ  ਵਾਲੀ  ਜਦੋਂ  ਲੋਕ  ਪਾਉਂਦੇ  ਬਾਤ  ਸੀ |

                ਸਾਥੋਂ  ਬਦਨਸੀਬਾਂ  ਤੋਂ  ਇਹ  ਸਾਂਭ  ਨਾ  ਹੋਈ
                ਮੁਹੱਬਤ  ਰੱਬ  ਦੀ  ਦਿੱਤੀ  ਹੋਈ  ਸੌਗਾਤ  ਸੀ | 

                ਉਮਰ  ਭਰ  ਦਾ  ਸਹਾਰਾ  ਬਣੀ  ਮੇਰੇ  ਲਈ 
                ਉਹ  ਮੁਲਾਕਾਤ  ਇੱਕ  ਏਸੀ  ਮੁਲਾਕਾਤ  ਸੀ |

               ਵਰਖਾ  ਸਾਉਣ  ਦੀ  ਬੜੀ  ਫਿੱਕੀ  ਲੱਗੇ  ਮੈਨੂੰ 
               ਬੜੀ ਪਿਆਰੀ ਯਾਰੋ ਇਸ਼ਕੇ ਦੀ ਬਰਸਾਤ ਸੀ |

               ਦੇਣ ਵਾਲੇ ਨੇ ਦਿੱਤਾ, ਅਸੀਂ ਭਰੀਆਂ ਝੋਲੀਆਂ 
               ' ਵਿਰਕ ' ਸੌਚ ਕੀ ਤੇਰੀ, ਕੀ ਮੇਰੀ ਔਕਾਤ ਸੀ |

                                    ******

मंगलवार, अगस्त 13, 2013

ਮਧੁਸ਼ਾਲਾ -1

ਹਰਿਬੰਸ਼ਰਾਯ ਬੱਚਨ ਜੀ ਦੀ ਅਮਰ ਕ੍ਰਿਤੀ ਮਧੁਸ਼ਾਲਾ ਨੂੰ ਅਨੁਵਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ , ਆਪ ਜੀ ਦੇ ਹੁੰਗਾਰੇ ਦੀ ਲੋੜ ਹੈ | 

1.

ਕੋਮਲ ਭਾਵਾਂ ਦੇ ਅੰਗੂਰਾਂ ਦੀ ਅੱਜ ਬਣਾ ਲਿਆਇਆ ਹਾਲਾ 
ਪ੍ਰੀਤਮ, ਆਪਨੇ ਹੱਥਾਂ ਨਾਲ ਅੱਜ ਪਿਆਵਾਂਗਾ ਪਿਆਲਾ |
ਪਹਿਲਾਂ ਭੋਗ ਲਵਾ ਲਾਂ ਤੇਰਾ, ਫਿਰ ਪ੍ਰਸਾਦ ਜੱਗ ਪਾਏਗਾ 
ਸਭ ਤੋਂ ਪਹਿਲਾਂ ਤੇਰਾ ਸਵਾਗਤ ਕਰਦੀ ਮੇਰੀ ਮਧੁਸ਼ਾਲਾ | 

2.

ਤੇਹ ਤੈਨੂੰ ਤਾਂ, ਸੰਸਾਰ ਤਪਾਕੇ ਪੂਰੀ ਕਢੂੰਗਾ ਹਾਲਾ 
ਇੱਕ ਪੈਰ ਤੇ ਸਾਕੀ ਬਣਕੇ ਨੱਚੂੰਗਾ ਲੈਕੇ ਪਿਆਲਾ |
ਜੀਵਨ ਦੀ ਮਿੱਠਤ ਤਾਂ, ਤੇਰੇ ਉੱਤੇ ਕਦ ਦੀ ਵਾਰੀ ਮੈਂ 
ਅੱਜ ਵਾਰ ਦਿਆਂਗਾ ਤੇਰੇ ਉੱਪਰ ਜੱਗ ਦੀ ਮਧੁਸ਼ਾਲਾ | 

3.

ਪ੍ਰੀਤਮ ਤੂੰ ਮੇਰੀ ਹਾਲਾ ਹੈਂ, ਮੈਂ ਤੇਰਾ ਪਿਆਸਾ ਪਿਆਲਾ 
ਖੁਦ ਨੂੰ ਮੇਰੇ ਵਿਚ ਭਰਕੇ ਤੂੰ ਬਣਦਾ ਹੈਂ ਪੀਵਣ ਵਾਲਾ |
ਮੈਂ ਤੈਨੂੰ ਛਕ ਕੇ ਛਲਕਾਂ, ਮਸਤ ਮੈਨੂੰ ਪੀ ਕੇ ਤੂੰ ਹੁੰਦਾ 
ਇੱਕ - ਦੂਜੇ ਨੂੰ ਅਸੀਂ ਦੋਵੇਂ ਅੱਜ ਦੇਈਏ ਮਧੁਸ਼ਾਲਾ

4.

ਭਾਵੁਕਤਾ ਦੀ ਅੰਗੂਰ ਬੇਲ ਤੋਂ ਖਿੱਚੀ ਕਲਪਨਾ ਦੀ ਹਾਲਾ 
ਕਵੀ ਸਾਕੀ ਬਣਕੇ ਆਇਆ ਹੈ ਭਰਕੇ ਕਵਿਤਾ ਦਾ ਪਿਆਲਾ |
ਕਦੇ ਨਾ ਰੱਤੀ ਭਰ ਖਾਲੀ ਹੋਵੇ, ਲੱਖ ਪੀਵਣ ਦੋ ਲੱਖ ਪੀਵਣ 
ਪਾਠਕ ਸਾਰੇ ਨੇ ਪੀਵਣ ਵਾਲੇ , ਕਿਤਾਬ ਮੇਰੀ ਮਧੁਸ਼ਾਲਾ | 

5.

ਮਿੱਠੀਆਂ ਭਾਵਨਾਵਾਂ ਦੀ ਬੜੀ ਮਿੱਠੀ ਰੋਜ ਬਣਾਉਂਦਾ ਹਾਂ ਹਾਲਾ 
ਭਰਦਾ ਹਾਂ ਇਸ ਮਧੂ ਨਾਲ ਆਪਨੇ ਅੰਦਰ ਦਾ ਪਿਆਲਾ |
ਚੁੱਕ ਕਲਪਨਾ ਦੇ ਹੱਥਾਂ ਨਾਲ ਆਪੇ ਇਸ ਨੂੰ ਪੀ ਜਾਵਾਂ 
ਆਪਨੇ ਵਿਚ ਹੀ ਹਾਂ ਮੈਂ ਸਾਕੀ , ਪੀਵਣ ਵਾਲਾ , ਮਧੁਸ਼ਾਲਾ | 

********



गुरुवार, जुलाई 18, 2013

ਪਿਆਰ ਅਤੇ ਨਫਰਤ ( ਕਵਿਤਾ )

29 ਜੂਨ 2013 ਦੇ ਸਤਰੰਗ ( ਪੰਜਾਬੀ ਟ੍ਰਿਬਿਉਣ ) ਵਿਚ ਪ੍ਰਕਾਸ਼ਿਤ ਮੇਰੀ ਕਵਿਤਾ 

         
          ਨਾ ਪਿਆਰ ਬਦਲਿਆ ਹੈ 
          ਨਾ ਨਫਰਤ ਬਦਲੀ ਹੈ 
          ਬੱਸ ਅਸੀਂ ਬਦਲੇ ਹਾਂ 
          ਸਾਡੀ ਸੋਚ ਬਦਲੀ ਹੈ 
          ਸਾਡਾ ਨਜਰੀਆ ਬਦਲਿਆ ਹੈ ।

          ਉਨ੍ਹਾਂ ਅਨਭੋਲ ਦਿਨਾਂ ਵਿਚ 
          ਗੱਲ ਗੱਲ ਤੇ ਲੜਦੇ ਸੀ ਅਸੀਂ 
          ਰੱਜਕੇ ਕਰਦੇ ਸੀ ਨਫਰਤ 
          ਪਰ ਨਫਰਤ ਹੇਠਾਂ ਲੁਕਿਆ ਪਿਆਰ 
          ਪਵਾ ਦਿੰਦਾ ਸੀ ਫੇਰ ਗਲਵੱਕੜੀ 
          ਇੱਕ ਮਿੱਕ ਹੋ ਜਾਂਦੇ ਸੀ ਫੇਰ ਅਸੀਂ 
          ਦੁੱਧ ਪਾਣੀ ਦੇ ਵਾਂਗ 
          ਘਿਓ ਸ਼ੱਕਰ ਦੇ ਵਾਂਗ ।

          ਹੁਣ ਅਸੀਂ ਲੜਦੇ ਨਹੀਂ ਪਹਿਲਾਂ ਵਾਂਗ 
          ਪਹਿਲਾਂ ਨਾਲੋ ਵੱਧ ਦਿਖਾਵਾ ਕਰਦੇ ਹਾਂ ਪਿਆਰ ਦਾ 
          ਪਰ ਹੁਣ ਸਾਡੇ ਪਿਆਰ ਦੇ ਹੇਠਾਂ 
          ਲੁਕੀ ਰਹਿੰਦੀ ਹੈ ਨਫਰਤ 
          ਗਲਵੱਕੜੀ ਪਾਉਂਦੇ ਹਾਂ ਅਸੀਂ 
          ਦਿਲ ਨੂੰ ਕਿਤੇ ਪਾਸੇ ਰੱਖ ਕੇ 
          ਅਸੀਂ ਹੁਣ ਤਿਲ ਚਾਵਲ ਵਾਂਗ ਹਾਂ ।

          ਅਸੀਂ ਹੁਣ ਬੱਚੇ ਨਹੀਂ ਰਹੇ 
          ਹੁਣ ਅਸੀਂ ਸਿਆਣੇ ਹੋ ਗਏ ਹਾਂ 
          ਸਾਨੂੰ ਲੁਕੋਣੀ ਆ ਗਈ ਹੈ 
          ਨਫਰਤਾਂ ਦੀ ਤਿੱਖੀ ਛੁਰੀ 
          ਪਿਆਰ ਦੀ ਸੋਹਨੀ ਮਿਆਨ ਵਿਚ ।

          ਪਿਆਰ ਪਹਿਲਾ ਵੀ ਸੀ 
          ਨਫਰਤ ਪਹਿਲਾਂ ਵੀ ਸੀ 
          ਪਿਆਰ ਹੁਣ ਵੀ ਹੈ 
          ਨਫਰਤ ਹੁਣ ਵੀ ਹੈ 
          ਫਰਕ ਬੱਸ ਇਨ੍ਹਾਂ ਹੈ 
          ਪਹਿਲਾਂ ਨਫਰਤ ਵਿਚ ਪਿਆਰ ਹੁੰਦਾ ਸੀ 
          ਹੁਣ ਪਿਆਰ ਵਿਚ ਵੀ ਨਫਰਤ ਹੈ ।

          ਨਾ ਪਿਆਰ ਬਦਲਿਆ ਹੈ 
          ਨਾ ਨਫਰਤ ਬਦਲੀ ਹੈ 
          ਬੱਸ ਅਸੀਂ ਬਦਲੇ ਹਾਂ 
          ਸਾਡੀ ਸੋਚ ਬਦਲੀ ਹੈ 
          ਸਾਡਾ ਨਜਰੀਆ ਬਦਲਿਆ ਹੈ ।

                     ******

शनिवार, जून 22, 2013

ਤੇਰੀ ਖੇਡ

ਮੈਂ ਅੰਞਾਣਾ ਤੇਰੇ ਰੰਗਾਂ ਦੀ ਸਾਰ ਕੀ ਜਾਣਾ ਰੱਬਾ
ਤੂੰ ਆਪ ਬਣਾਵੇਂ ਆਪ ਮਿਟਾਵੇਂ ਤੇਰੀ ਖੇਡ ਨਿਆਰੀ ।

=========

मंगलवार, अप्रैल 23, 2013

ਅੱਜ


ਕਲ ਇੰਜ ਹੋਵੇਗਾ, ਕਲ ਇੰਜ ਕਰਾਂਗਾ , ਸੋਚਦੇ ਹੋ
ਅੱਖਾਂ ਖੋਲ੍ਹ ਕੇ ਤਾਂ ਵੇਖੋ ਹਜੇ ਅੱਜ ਬੀਤਿਆ ਨਹੀਂ


*******

रविवार, अप्रैल 21, 2013

ਇਤਬਾਰ


ਜਿਊਂਦੇ ਜੀ ਮਰ ਗਿਆ ਓਹ ਆਦਮੀ
ਜਿਸਤੇ ਲੋਕਾਂ ਨੂੰ ਇਤਬਾਰ ਨਾ ਰਿਹਾ । 

**********

शुक्रवार, अप्रैल 19, 2013

ਆਤਮ ਪੜਚੋਲ


ਪਾਸੇ ਖੜ੍ਹਕੇ ਜੱਦ ਵੀ ਤੱਕਿਆ ਮੈਂ ਖੁਦ ਨੂੰ 
ਮੇਰੇ ਅੰਦਰ ਕੋਈ ਹੋਰ, ਬਾਹਰ ਕੋਈ ਹੋਰ ਸੀ ।

******

मंगलवार, अप्रैल 16, 2013

ਬੇਮੌਸਮੀ ਬਰਸਾਤ


ਰੋਈਏ ਤਾਂ ਰੋਈਏ ਦੱਸ ਕਿਹਦੇ ਅੱਗੇ 
ਦੇਵਣ ਵਾਲਾ ਹੀ ਜੱਦ ਖੋਹ੍ਵਣ ਲੱਗੇ । 

********

सोमवार, अप्रैल 15, 2013

ਮੈਂ ਜਾਣਦਾ ਹਾਂ


ਓਹ ਜਦ ਵੀ ਮਿਲਿਆ,  ਹੱਸਕੇ ਮਿਲਿਆ ਮੈਨੂੰ 
ਪਰ ਮੈਂ ਜਾਣਦਾ ਹਾਂ, ਉਸਦੇ ਦਿਲ ਵਿਚ ਕੀ ਸੀ । 

*******

शुक्रवार, अप्रैल 12, 2013

ਬਰਸਾਤ

ਹੰਝੂਆਂ ਦੀ ਹੋਵੇ ਭਾਂਵੇਂ ਕਿਣਮਿਣ ਕਣੀਆਂ ਦੀ 
ਸਦਾ ਹਾਸੇ ਲੁੱਟੇ ਬੇਮੌਸਮੀ ਬਰਸਾਤ ਨੇ ।
*********

रविवार, मार्च 17, 2013

ਆਜਾ ਮਿਲਣੇ ਦੀ ਰੁੱਤ ਆਈ

ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੀ ਮਾਸਿਕ ਪਤ੍ਰਿਕਾ ਸ਼ਬਦ ਬੂੰਦ ਦੇ ਮਾਰਚ ਅੰਕ ਵਿਚ ਪ੍ਰਕਾਸ਼ਿਤ ਮੇਰੇ ਕੁਝ ਟੱਪੇ

ਨਾ ਬੀਤੇ ਗਮ ਨੂੰ ਗਾ ਸੱਜਣਾ 
ਹੱਸਕੇ ਜੋ ਦਿਨ ਲੰਘਿਆ 
ਤੂੰ ਉਸਦਾ ਜਸ਼ਨ ਮਨਾ ਸੱਜਣਾ |

ਕਿਉਂ ਜੋੜਦਾ ਫਿਰੇਂ ਪਾਈ - ਪਾਈ 
ਲੁੱਟ ਲੈ ਖਜਾਨਾ ਹੁਸਨਾਂ ਦਾ 
ਆਜਾ ਮਿਲਣੇ ਦੀ ਰੁੱਤ ਆਈ |

ਪਾਣੀ ਸਮੁੰਦਰਾਂ ਦਾ ਖਾਰਾ ਏ 
ਅਸੀਂ ਜਾਣਦੇ ਹਾਂ ਸਬ ਸੱਜਣਾ 
ਤੂੰ ਲਾਇਆ ਸਾਨੂੰ ਲਾਰਾ ਏ |

ਬੋਲੇ ਕੋਠੇ ਉੱਤੇ ਕਾਂ ਮਾਹੀਆ 
ਚੁੱਪ ਕਮਜੋਰੀ ਬਣ ਗਈ 
ਅਸੀਂ ਬੋਲੇ ਹਾਂ ਤਾਂ ਮਾਹੀਆ |

********



बुधवार, फ़रवरी 13, 2013

Related Posts Plugin for WordPress, Blogger...
MyFreeCopyright.com Registered & Protected