ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ ਨਿਸ਼ਾਨ ਕਿਸਦੇ ਨੇ .

शुक्रवार, दिसंबर 16, 2011

ਕਵਿਤਾ


                                           ਧੀ ਰਾਣੀ                      

             ਨਿੱਕੀ ਜਿਹੀ ਬਾਲੜੀ , ਨਾਂ ਉਹਦਾ ਨੋਰੀਨ  
             ਕਰੇ  ਓਹ  ਫੈਸ਼ਨ , ਹੈ  ਬਹੁਤ  ਸ਼ੌਕੀਨ   ।

             ਕਦੇ ਮੰਗੇ ਚੂੜੀਆਂ , ਕਦੇ ਮੰਗਦੀ ਕੜੇ
             ਵੱਡੇ ਵੀਰ ਦੇ ਨਾਲ , ਹਰ ਗੱਲ 'ਤੇ ਲੜੇ ।

             ਭਾਂਵੇਂ ਲੜਦੀ ਸਦਾ , ਉੰਜ ਪਿਆਰ ਕਰੇ 
             ਖੁਦ ਖਾਵੇ ਜਦ ਵੀ , ਹਿੱਸਾ ਵੀਰੇ ਦਾ ਧਰੇ ।

            ਛੋਟਾ ਵੀਰ ਉਸਨੂੰ , ਜਾਨ ਤੋਂ ਪਿਆਰਾ ਏ 
            ਰੌਂਦਾ ਦੇਖ ਉਸਦਾ , ਚੜ੍ਹ ਜਾਂਦਾ ਪਾਰਾ ਏ ।

            ਗੁੱਸਾ ਰਹਿੰਦਾ ਸਦਾ , ਉਸਦੇ ਨੱਕ ਤੇ ਹੈ 
            ਬੇਮਤਲਬ  ਕਦੇ , ਆਪਣੇ ਹੱਕ ਤੇ ਹੈ ।

            ਹੱਕ ਓਹ ਜਾਣਦੀ , ਜਾਣੇ ਫਰਜ ਨਹੀਂ 
            ਜਰੂਰੀ ਨੇ ਫਰਜ , ਇਨ੍ਹੀ ਸਮਝ ਨਹੀਂ ।

            ਉਮਰ ਅਜੇ ਥੋੜ੍ਹੀ , ਦਿਨ ਖਾਣ-ਪਾਣ ਦੇ 
            ਪੜ੍ਹਨ ਦੇ ਜਾਂ ਫਿਰ , ਖੇਡਣ-ਖਿੜਾਣ ਦੇ ।

            ਟੀ.ਵੀ. ਮੈਂ ਵੇਖਣਾ ਹੈ , ਇਸ ਉੱਤੇ ਅੜਦੀ 
            ਪੜ੍ਹਨ  ਵੇਲੇ  ਪਰ , ਮਨ  ਲਾਕੇ  ਪੜ੍ਹਦੀ ।

            ਕਲਾਸ ਵਿਚ ਓਹ , ਅੱਬਲ ਹੈ ਰਹਿੰਦੀ 
            ਬਣੂੰਗੀ ਮੈਂ ਮੈਡਮ , ਸਦਾ ਇਹ ਕਹਿੰਦੀ ।

            ਥੋੜੀ ਜਿਹੀ ਸ਼ੈਤਾਨ , ਥੋੜੀ ਜਿਹੀ ਸਿਆਣੀ 
            ਬੜੀ ਪਿਆਰੀ ਲੱਗੇ , ਮੈਨੇ ਇਹ ਧੀ ਰਾਣੀ । 


                           * * * * *

शुक्रवार, दिसंबर 02, 2011

ਕੁੰਡਲੀ




       ਨਿੱਕੇ-ਨਿੱਕੇ ਬਾਲ ਨੇ , ਮਿੱਠੇ- ਮਿੱਠੇ ਬੋਲ 
       ਲੈਂਦੇ ਮਨ ਮੋਹ ਇਹ , ਦਿੰਦੇ ਮਿਸਰੀ ਘੋਲ ।




ਦਿੰਦੇ ਮਿਸਰੀ ਘੋਲ ਲੱਗਦੇ ਬੜੇ ਪਿਆਰੇ 
       ਹੁੰਦੇ ਘਰ ਦੀ ਸ਼ਾਨ , ਜਿਵੇਂ ਅੰਬਰ ਦੇ ਤਾਰੇ ।

   
       ਬਰਾਬਰ ਕੌਣ ਵਿਰਕ , ਰੰਗ ਨੇ ਸਾਰੇ ਫਿੱਕੇ 
       ਕਲ ਦੇ ਨੇ ਉਸਤਾਦ , ਬਾਲ ਇਹ ਨਿੱਕੇ-ਨਿੱਕੇ ।


                      * * * * *
       
Related Posts Plugin for WordPress, Blogger...
MyFreeCopyright.com Registered & Protected