ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ ਨਿਸ਼ਾਨ ਕਿਸਦੇ ਨੇ .

शनिवार, जून 04, 2011

ਗੀਤ -3

     ਰੌਣਾ ਪੈ ਗਇਆ ਪੱਲੇ ,ਮਾਰ ਏਸੀ ਮਾਰੀ ਵੇ 
     ਸਾਡੀ ਜਿੰਦਗੀ ਉਜਾੜੇ , ਬਰਸਾਤ ਖਾਰੀ ਵੇ .
     ਉਦਾਸ ਹੋਇਆ ਘਰ ,ਉਦਾਸ ਹੋਈ ਰੂਹ ਏ 
     ਪਲਕਾਂ ਬਿਛਾਏ ਬੈਠੀ , ਸਾਡੇ ਪਿੰਡ ਦੀ ਜੂਹ ਏ .
     ਸੁੰਨੀਆਂ ਰਾਹਾਂ ਨੂੰ ਮੈਂ ਤਾਂ , ਤੱਕ-ਤੱਕ ਹਾਰੀ ਵੇ .
     ਸਾਡੀ ਜਿੰਦਗੀ ਉਜਾੜੇ , ਬਰਸਾਤ ਖਾਰੀ ਵੇ .

     ਗਮਾਂ ਦੀ ਸੌਗਾਤ ਦਿੱਤੀ ,ਸਾਡੇ ਹਾਸੇ ਖੋਹ ਲਏ
     ਜਿੰਨ੍ਹਾ ਨੂੰ ਅਸੀਂ ਦਿਲ ਦਿੱਤਾ , ਜਾਨ ਲੈ ਕੇ ਓਹ ਗਏ.
     ਬੜੀ ਮਹਿੰਗੀ ਪਈ ਏ , ਇਸ਼ਕ਼ ਖੁਮਾਰੀ ਵੇ .
     ਸਾਡੀ ਜਿੰਦਗੀ ਉਜਾੜੇ , ਬਰਸਾਤ ਖਾਰੀ ਵੇ .

     ਦੱਸ ਕਿਵੇਂ ਭੁੱਲਾਂ ਤੈਨੂੰ ,ਸਾਂਹਾ ' ਚ ਵਸਾਇਆ ਏ 
     ' ਵਿਰਕਾ ' ਵੇ ਪਿਆਰ ਨੇ , ਮਾਰ ਹੀ ਮੁਕਾਇਆ ਏ .
     ਸਦਰਾਂ ਦੀ ਚੋਗ ਖਾ ਕੇ ,ਮਾਰੀ ਤੂੰ ਉਡਾਰੀ ਵੇ .
     ਸਾਡੀ ਜਿੰਦਗੀ ਉਜਾੜੇ , ਬਰਸਾਤ ਖਾਰੀ ਵੇ .

                       * * * * *

5 टिप्‍पणियां:

डॉ. हरदीप संधु ने कहा…

ਉਦਾਸ ਹੋਇਆ ਘਰ ,ਉਦਾਸ ਹੋਈ ਰੂਹ ਏ
ਪਲਕਾਂ ਬਿਛਾਏ ਬੈਠੀ , ਸਾਡੇ ਪਿੰਡ ਦੀ ਜੂਹ ਏ ...

ਬਹੁਤ ਖੂਬ ਕਿਹਾ ਹੈ..
ਘਰ ਤੇ ਪਿੰਡ ਉਡੀਕ 'ਚ ਨੇ ਕਦੋਂ ਮੇਰੇ ਆਪਣੇ ਪਰਤਣਗੇ !

ਹਰਦੀਪ

Bhushan ने कहा…

ਸਦਰਾਂ ਦੀ ਚੋਗ ਖਾ ਕੇ, ਮਾਰੀ ਤੂੰ ਉਡਾਰੀ ਵੇ.

सुंदर भावाभिव्यक्ति.

Dr (Miss) Sharad Singh ने कहा…

ਗਮਾਂ ਦੀ ਸੌਗਾਤ ਦਿੱਤੀ ,ਸਾਡੇ ਹਾਸੇ ਖੋਹ ਲਏ
ਜਿੰਨ੍ਹਾ ਨੂੰ ਅਸੀਂ ਦਿਲ ਦਿੱਤਾ , ਜਾਨ ਲੈ ਕੇ ਓਹ ਗਏ.
ਬੜੀ ਮਹਿੰਗੀ ਪਈ ਏ , ਇਸ਼ਕ਼ ਖੁਮਾਰੀ ਵੇ .
ਸਾਡੀ ਜਿੰਦਗੀ ਉਜਾੜੇ , ਬਰਸਾਤ ਖਾਰੀ ਵੇ .


ਬਹੁਤ ਹੀ ਭਾਵਕ .......ਪਢ ਕੇ ਮਨ ਭੀਗ ਗਯਾ.....

निर्मला कपिला ने कहा…

उदास होई रूह चों निकलिया दर्द शन्दां विच झलक रिहा है। शायद कागज़ं तों सिवा इना गहरा दर्द कोई सुनदा वी नही। बहुत चंगा लिखदे हो बस मैनु पंजाबी लिखणी बहुत ओखी लगदी है मतलव ताइप करनी। धन्यवाद।

daanish ने कहा…

ਮਨ ਦੀ ਉਦਾਸੀ ਨੂੰ
ਬੜੇ ਹੀ ਸੁਚੱਜੇ ਤਰੀਕੇ ਨਾਲ
ਲਫਜਾਂ ਦੀ ਬਾਨਗੀ ਦਿੱਤੀ ਗਈ ਹੈ
ਵਾਹ !!

Related Posts Plugin for WordPress, Blogger...
MyFreeCopyright.com Registered & Protected