ਅਜਮਾਏ ਹੋਏ ਲੋਕਾਂ ਨੂੰ ਫਿਰ ਅਜਮਾਉਂਦਾ ਹਾਂ
ਪੱਥਰ ਦਿਲਾਂ ਨੂੰ ਹਾਲ ਦਿਲ ਦਾ ਸੁਨਾਉਂਦਾ ਹਾਂ .

ਮੁਹੱਬਤ ਦੀ ਗੱਲ ਸੋਚਾਂ ਤਾਂ ਇੰਜ ਲਗਦਾ ਹੈ
ਬਾਰਿਸ਼ਾਂ' ਚ ਜਿੰਵੇਂ ਰੇਤੇ ਦਾ ਘਰ ਬਣਾਉਂਦਾ ਹਾਂ .
ਭੁੱਲ ਜਾਂਦਾਂ ਹਾਂ , ਹਰ ਕਿਸੇ ਦੀ ਆਪਣੀ ਵੀ ਜਿੰਦਗੀ ਹੈ
ਜਰੂਰਤ ਤੂੰ ਜਿਆਦਾ ਆਪਣਾਪਣ ਦਿਖਾਉਂਦਾ ਹਾਂ .
ਮੌਕਾ ਮਿਲਦੇ ਹੀ ਕਰ ਬੈਠਦਾ ਹੈ ਗੁਸਤਾਖੀ ਕੋਈ
ਉਂਜ ਤੇ ਪਾਗਲ ਦਿਲ ਨੂੰ ਬਹੁਤ ਸਮਝਾਉਂਦਾ ਹਾਂ .
ਵਕ਼ਤ ਰਹਿੰਦੇ ਨਾ ਸੰਭਲਣਾ ਹੈ ਬਦਕਿਸਮਤੀ ਮੇਰੀ
ਵਕ਼ਤ ਨਿਕਲਣ ਤੋਂ ਬਾਅਦ ਅਕਸਰ ਪਛਤਾਉਂਦਾ ਹਾਂ .
ਜੋ ਪੂਰੇ ਨਹੀਂ ਹੋਣੇ . ਜਿਨਾਂ ਨੇ ਟੁੱਟ ਜਾਣਾ ਹੈ ਅਕਸਰ
ਕਿਊਂ ' ਵਿਰਕ ' ਬਾਰ-ਬਾਰ ਅਜਿਹੇ ਖਵਾਬ ਸਜਾਉਂਦਾ ਹਾਂ
* * * * *