ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ ਨਿਸ਼ਾਨ ਕਿਸਦੇ ਨੇ .
गुरुवार, जुलाई 26, 2018
मंगलवार, जून 05, 2018
गुरुवार, नवंबर 14, 2013
ਇਸ਼ਕੇ ਦੀ ਬਰਸਾਤ
ਉਹ ਕਿਹੋ ਜਿਹੇ ਦਿਨ ਸੀ, ਕਿਹੋ ਜਿਹੀ ਰਾਤ ਸੀ
ਪਿਆਰ ਵਾਲੀ ਜਦੋਂ ਲੋਕ ਪਾਉਂਦੇ ਬਾਤ ਸੀ |
ਸਾਥੋਂ ਬਦਨਸੀਬਾਂ ਤੋਂ ਇਹ ਸਾਂਭ ਨਾ ਹੋਈ
ਮੁਹੱਬਤ ਰੱਬ ਦੀ ਦਿੱਤੀ ਹੋਈ ਸੌਗਾਤ ਸੀ |
ਉਮਰ ਭਰ ਦਾ ਸਹਾਰਾ ਬਣੀ ਮੇਰੇ ਲਈ
ਉਹ ਮੁਲਾਕਾਤ ਇੱਕ ਏਸੀ ਮੁਲਾਕਾਤ ਸੀ |
ਵਰਖਾ ਸਾਉਣ ਦੀ ਬੜੀ ਫਿੱਕੀ ਲੱਗੇ ਮੈਨੂੰ
ਬੜੀ ਪਿਆਰੀ ਯਾਰੋ ਇਸ਼ਕੇ ਦੀ ਬਰਸਾਤ ਸੀ |
ਦੇਣ ਵਾਲੇ ਨੇ ਦਿੱਤਾ, ਅਸੀਂ ਭਰੀਆਂ ਝੋਲੀਆਂ
' ਵਿਰਕ ' ਸੌਚ ਕੀ ਤੇਰੀ, ਕੀ ਮੇਰੀ ਔਕਾਤ ਸੀ |
******
मंगलवार, अगस्त 13, 2013
ਮਧੁਸ਼ਾਲਾ -1
ਹਰਿਬੰਸ਼ਰਾਯ ਬੱਚਨ ਜੀ ਦੀ ਅਮਰ ਕ੍ਰਿਤੀ ਮਧੁਸ਼ਾਲਾ ਨੂੰ ਅਨੁਵਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ , ਆਪ ਜੀ ਦੇ ਹੁੰਗਾਰੇ ਦੀ ਲੋੜ ਹੈ |
1.
ਕੋਮਲ ਭਾਵਾਂ ਦੇ ਅੰਗੂਰਾਂ ਦੀ ਅੱਜ ਬਣਾ ਲਿਆਇਆ ਹਾਲਾ
ਪ੍ਰੀਤਮ, ਆਪਨੇ ਹੱਥਾਂ ਨਾਲ ਅੱਜ ਪਿਆਵਾਂਗਾ ਪਿਆਲਾ |
ਪਹਿਲਾਂ ਭੋਗ ਲਵਾ ਲਾਂ ਤੇਰਾ, ਫਿਰ ਪ੍ਰਸਾਦ ਜੱਗ ਪਾਏਗਾ
ਸਭ ਤੋਂ ਪਹਿਲਾਂ ਤੇਰਾ ਸਵਾਗਤ ਕਰਦੀ ਮੇਰੀ ਮਧੁਸ਼ਾਲਾ |
2.
ਤੇਹ ਤੈਨੂੰ ਤਾਂ, ਸੰਸਾਰ ਤਪਾਕੇ ਪੂਰੀ ਕਢੂੰਗਾ ਹਾਲਾ
ਇੱਕ ਪੈਰ ਤੇ ਸਾਕੀ ਬਣਕੇ ਨੱਚੂੰਗਾ ਲੈਕੇ ਪਿਆਲਾ |
ਜੀਵਨ ਦੀ ਮਿੱਠਤ ਤਾਂ, ਤੇਰੇ ਉੱਤੇ ਕਦ ਦੀ ਵਾਰੀ ਮੈਂ
ਅੱਜ ਵਾਰ ਦਿਆਂਗਾ ਤੇਰੇ ਉੱਪਰ ਜੱਗ ਦੀ ਮਧੁਸ਼ਾਲਾ |
3.
ਪ੍ਰੀਤਮ ਤੂੰ ਮੇਰੀ ਹਾਲਾ ਹੈਂ, ਮੈਂ ਤੇਰਾ ਪਿਆਸਾ ਪਿਆਲਾ
ਖੁਦ ਨੂੰ ਮੇਰੇ ਵਿਚ ਭਰਕੇ ਤੂੰ ਬਣਦਾ ਹੈਂ ਪੀਵਣ ਵਾਲਾ |
ਮੈਂ ਤੈਨੂੰ ਛਕ ਕੇ ਛਲਕਾਂ, ਮਸਤ ਮੈਨੂੰ ਪੀ ਕੇ ਤੂੰ ਹੁੰਦਾ
ਇੱਕ - ਦੂਜੇ ਨੂੰ ਅਸੀਂ ਦੋਵੇਂ ਅੱਜ ਦੇਈਏ ਮਧੁਸ਼ਾਲਾ |
4.
ਭਾਵੁਕਤਾ ਦੀ ਅੰਗੂਰ ਬੇਲ ਤੋਂ ਖਿੱਚੀ ਕਲਪਨਾ ਦੀ ਹਾਲਾ
ਕਵੀ ਸਾਕੀ ਬਣਕੇ ਆਇਆ ਹੈ ਭਰਕੇ ਕਵਿਤਾ ਦਾ ਪਿਆਲਾ |
ਕਦੇ ਨਾ ਰੱਤੀ ਭਰ ਖਾਲੀ ਹੋਵੇ, ਲੱਖ ਪੀਵਣ ਦੋ ਲੱਖ ਪੀਵਣ
ਪਾਠਕ ਸਾਰੇ ਨੇ ਪੀਵਣ ਵਾਲੇ , ਕਿਤਾਬ ਮੇਰੀ ਮਧੁਸ਼ਾਲਾ |
5.
ਮਿੱਠੀਆਂ ਭਾਵਨਾਵਾਂ ਦੀ ਬੜੀ ਮਿੱਠੀ ਰੋਜ ਬਣਾਉਂਦਾ ਹਾਂ ਹਾਲਾ
ਭਰਦਾ ਹਾਂ ਇਸ ਮਧੂ ਨਾਲ ਆਪਨੇ ਅੰਦਰ ਦਾ ਪਿਆਲਾ |
ਚੁੱਕ ਕਲਪਨਾ ਦੇ ਹੱਥਾਂ ਨਾਲ ਆਪੇ ਇਸ ਨੂੰ ਪੀ ਜਾਵਾਂ
ਆਪਨੇ ਵਿਚ ਹੀ ਹਾਂ ਮੈਂ ਸਾਕੀ , ਪੀਵਣ ਵਾਲਾ , ਮਧੁਸ਼ਾਲਾ |
********
गुरुवार, जुलाई 18, 2013
ਪਿਆਰ ਅਤੇ ਨਫਰਤ ( ਕਵਿਤਾ )
29 ਜੂਨ 2013 ਦੇ ਸਤਰੰਗ ( ਪੰਜਾਬੀ ਟ੍ਰਿਬਿਉਣ ) ਵਿਚ ਪ੍ਰਕਾਸ਼ਿਤ ਮੇਰੀ ਕਵਿਤਾ
ਨਾ ਪਿਆਰ ਬਦਲਿਆ ਹੈ
ਨਾ ਨਫਰਤ ਬਦਲੀ ਹੈ
ਬੱਸ ਅਸੀਂ ਬਦਲੇ ਹਾਂ
ਸਾਡੀ ਸੋਚ ਬਦਲੀ ਹੈ
ਸਾਡਾ ਨਜਰੀਆ ਬਦਲਿਆ ਹੈ ।
ਉਨ੍ਹਾਂ ਅਨਭੋਲ ਦਿਨਾਂ ਵਿਚ
ਗੱਲ ਗੱਲ ਤੇ ਲੜਦੇ ਸੀ ਅਸੀਂ
ਰੱਜਕੇ ਕਰਦੇ ਸੀ ਨਫਰਤ
ਪਰ ਨਫਰਤ ਹੇਠਾਂ ਲੁਕਿਆ ਪਿਆਰ
ਪਵਾ ਦਿੰਦਾ ਸੀ ਫੇਰ ਗਲਵੱਕੜੀ
ਇੱਕ ਮਿੱਕ ਹੋ ਜਾਂਦੇ ਸੀ ਫੇਰ ਅਸੀਂ
ਦੁੱਧ ਪਾਣੀ ਦੇ ਵਾਂਗ
ਘਿਓ ਸ਼ੱਕਰ ਦੇ ਵਾਂਗ ।
ਹੁਣ ਅਸੀਂ ਲੜਦੇ ਨਹੀਂ ਪਹਿਲਾਂ ਵਾਂਗ
ਪਹਿਲਾਂ ਨਾਲੋ ਵੱਧ ਦਿਖਾਵਾ ਕਰਦੇ ਹਾਂ ਪਿਆਰ ਦਾ
ਪਰ ਹੁਣ ਸਾਡੇ ਪਿਆਰ ਦੇ ਹੇਠਾਂ
ਲੁਕੀ ਰਹਿੰਦੀ ਹੈ ਨਫਰਤ
ਗਲਵੱਕੜੀ ਪਾਉਂਦੇ ਹਾਂ ਅਸੀਂ
ਦਿਲ ਨੂੰ ਕਿਤੇ ਪਾਸੇ ਰੱਖ ਕੇ
ਅਸੀਂ ਹੁਣ ਤਿਲ ਚਾਵਲ ਵਾਂਗ ਹਾਂ ।
ਅਸੀਂ ਹੁਣ ਬੱਚੇ ਨਹੀਂ ਰਹੇ
ਹੁਣ ਅਸੀਂ ਸਿਆਣੇ ਹੋ ਗਏ ਹਾਂ
ਸਾਨੂੰ ਲੁਕੋਣੀ ਆ ਗਈ ਹੈ
ਨਫਰਤਾਂ ਦੀ ਤਿੱਖੀ ਛੁਰੀ
ਪਿਆਰ ਦੀ ਸੋਹਨੀ ਮਿਆਨ ਵਿਚ ।
ਪਿਆਰ ਪਹਿਲਾ ਵੀ ਸੀ
ਨਫਰਤ ਪਹਿਲਾਂ ਵੀ ਸੀ
ਪਿਆਰ ਹੁਣ ਵੀ ਹੈ
ਨਫਰਤ ਹੁਣ ਵੀ ਹੈ
ਫਰਕ ਬੱਸ ਇਨ੍ਹਾਂ ਹੈ
ਪਹਿਲਾਂ ਨਫਰਤ ਵਿਚ ਪਿਆਰ ਹੁੰਦਾ ਸੀ
ਹੁਣ ਪਿਆਰ ਵਿਚ ਵੀ ਨਫਰਤ ਹੈ ।
ਨਾ ਪਿਆਰ ਬਦਲਿਆ ਹੈ
ਨਾ ਨਫਰਤ ਬਦਲੀ ਹੈ
ਬੱਸ ਅਸੀਂ ਬਦਲੇ ਹਾਂ
ਸਾਡੀ ਸੋਚ ਬਦਲੀ ਹੈ
ਸਾਡਾ ਨਜਰੀਆ ਬਦਲਿਆ ਹੈ ।
******
शनिवार, जून 22, 2013
मंगलवार, अप्रैल 23, 2013
रविवार, अप्रैल 21, 2013
शुक्रवार, अप्रैल 19, 2013
मंगलवार, अप्रैल 16, 2013
सोमवार, अप्रैल 15, 2013
शुक्रवार, अप्रैल 12, 2013
रविवार, मार्च 17, 2013
ਆਜਾ ਮਿਲਣੇ ਦੀ ਰੁੱਤ ਆਈ
ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੀ ਮਾਸਿਕ ਪਤ੍ਰਿਕਾ ਸ਼ਬਦ ਬੂੰਦ ਦੇ ਮਾਰਚ ਅੰਕ ਵਿਚ ਪ੍ਰਕਾਸ਼ਿਤ ਮੇਰੇ ਕੁਝ ਟੱਪੇ
ਨਾ ਬੀਤੇ ਗਮ ਨੂੰ ਗਾ ਸੱਜਣਾ
ਹੱਸਕੇ ਜੋ ਦਿਨ ਲੰਘਿਆ
ਤੂੰ ਉਸਦਾ ਜਸ਼ਨ ਮਨਾ ਸੱਜਣਾ |
ਕਿਉਂ ਜੋੜਦਾ ਫਿਰੇਂ ਪਾਈ - ਪਾਈ
ਲੁੱਟ ਲੈ ਖਜਾਨਾ ਹੁਸਨਾਂ ਦਾ
ਆਜਾ ਮਿਲਣੇ ਦੀ ਰੁੱਤ ਆਈ |
ਪਾਣੀ ਸਮੁੰਦਰਾਂ ਦਾ ਖਾਰਾ ਏ
ਅਸੀਂ ਜਾਣਦੇ ਹਾਂ ਸਬ ਸੱਜਣਾ
ਤੂੰ ਲਾਇਆ ਸਾਨੂੰ ਲਾਰਾ ਏ |
ਬੋਲੇ ਕੋਠੇ ਉੱਤੇ ਕਾਂ ਮਾਹੀਆ
ਚੁੱਪ ਕਮਜੋਰੀ ਬਣ ਗਈ
ਅਸੀਂ ਬੋਲੇ ਹਾਂ ਤਾਂ ਮਾਹੀਆ |
********
बुधवार, फ़रवरी 13, 2013
शनिवार, सितंबर 15, 2012
ਮੇਰੀ ਨਜਰ ( ਕਵਿਤਾ )
ਹੋ ਸਕਦਾ ਹੈ ਮੇਰੀ ਇਸ ਕਵਿਤਾ ਨੂੰ ਤੁੰਸੀ ਅਸ਼ਲੀਲ ਕਹੋਂ , ਮੇਰੀ ਸੋਚ ਨੂੰ ਨੈਗੇਟਿਵ ਅਤੇ ਮੈਨੂੰ ਪ੍ਰਮਪ੍ਰਾਵਾਦੀ । ਪਰ ਮਜਾਕ ਵਿਚ ਲਿਖੀ ਗਈ ਇੱਕ ਲਾਈਨ ਆਪਨੇ ਆਪ ਕਵਿਤਾ ਬਣ ਗਈ ਅਤੇ ਮੈਂ ਇਸਨੂੰ ਪੋਸਟ ਕਰਨ ਤੋ ਨਹੀਂ ਰੋਕ ਪਾਈਆ । ਮੈਂ ਇਸ ਕਵਿਤਾ ਵਿਚ ਕਿਸੇ ਨੂੰ ਨਿਸ਼ਾਨਾ ਨਹੀਂ ਬਨਾਇਆ , ਕਿਸੇ ਤੇ ਤੋਹਮਤ ਨਹੀਂ ਲਾਈ, ਕਿਸੇ ਨੂੰ ਜਲੀਲ ਕਰਨਾ ਵੀ ਮੇਰਾ ਮਕਸਦ ਨਹੀਂ । ਸ਼ਬਦਾਂ ਦੇ ਨੰਗੇਜ ਤੋਂ ਵੀ ਬਚਿਆ ਹਾਂ ਹਾਲਾਂਕਿ ਲਿਖਣ ਵੇਲੇ ਨੰਗੇ ਸ਼ਬਦ ਜਹਨ ਵਿਚ ਆਏ ਜਰੂਰ ਸਨ । ਇਸ ਕਵਿਤਾ ਬਾਰੇ ਤੁਹਾਡੇ ਹਰ ਪ੍ਰਕਾਰ ਦੇ ਵਿਚਾਰ ਦਾ ਖੁਲ੍ਹਾ ਸਵਾਗਤ ਹੈ, ਤੁਹਾਡੇ ਸਾਰੇ ਉਲਾਂਭੇ ਸਿਰ-ਮੱਥੇ ਹਨ ।
ਮੇਰੀ ਨਜਰ
ਜਦ ਵੀ ਦੇਖਦਾ ਹਾਂ
ਕਿਸੇ ਜਨਾਨੀ, ਕਿਸੇ ਮੁਟਿਆਰ ਨੂੰ
ਤੰਗ ਪਜਾਮੀ ਅਤੇ
ਉੱਚੇ ਚਾਕ ਵਾਲੀ ਕਮੀਜ ਪਾਈ
ਅਚਣਚੇਤ ਹੀ ਮੇਰੀ ਨਜਰ
ਚਲੀ ਜਾਂਦੀ ਹੈ
ਕਮਰ ਤੋਂ ਹੇਠਲੇ ਅੰਗਾਂ ਦੀਆਂ
ਗੋਲਾਈਆਂ ਵੱਲ
ਸ਼ਰਮ ਸਾਰ ਹੋ ਜਾਂਦਾਂ ਹਾਂ ਮੈਂ
ਆਪਣੀ ਸੋਚ ਤੇ
ਪਰ ਮੇਰਾ ਦਿਮਾਗ
ਪੱਖ ਪੂਰਦਾ ਹੈ ਇਸ ਸੋਚ ਦਾ
ਕਹਿੰਦਾ ਹੈ ਉਹ
ਇਹ ਔਰਤਾਂ ਵੀ ਚਾਹੁੰਦੀਆਂ ਹਨ
ਲੋਕ ਦੇਖਣ
ਉਨ੍ਹਾਂ ਦੇ ਅੰਗਾਂ ਦੀਆਂ ਗੋਲਾਈਆਂ
ਨਹੀਂ ਤਾਂ ਉਹ
ਸਲਵਾਰ-ਕਮੀਜ, ਸਾੜ੍ਹੀ ਵੀ ਪਾ ਸਕਦੀਆਂ ਹਨ
ਅਤੇ ਜੇ ਪਾਉਣੀ ਹੀ ਹੈ ਪਜਾਮੀ
ਤਾਂ ਕਮੀਜ ਸੁਚੱਜੀ ਰੱਖੀ ਜਾ ਸਕਦੀ ਹੈ
ਟਾਇਰ ਤੇ ਚੜ੍ਹਾਈ ਰਬੜ ਵਾਂਗ
ਪਜਾਮੀ ਦਾ ਹੋਣਾ ਕੋਈ ਜਰੂਰੀ ਤਾਂ ਨਹੀਂ
ਇਸ ਵਿੱਚ
ਇਨ੍ਹੀ ਕੂ ਢਿੱਲ ਤਾਂ ਹੋ ਸਕਦੀ ਹੈ
ਕਿ ਕੂਲੇ ਅੰਗਾਂ ਅਤੇ
ਕਪੜੇ ਦੇ ਵਿਚਕਾਰ
ਹਵਾ ਦਾ ਪਸਾਰਾ ਹੋ ਸਕੇ ।
ਮੇਰੀ ਨਜਰ ਕਦੇ ਵੀ
ਕਮਰ ਤੋਂ ਹੇਠਲੇ ਅੰਗਾ ਤੇ ਨਹੀਂ ਜਾਂਦੀ
ਜਦੋਂ ਦੇਖਦਾ ਹਾਂ ਮੈਂ ਕਿਸੇ ਨੂੰ
ਸੋਹਣੇ ਸਲਵਾਰ ਕਮੀਜ ਵਿਚ
ਸੁਚੱਜੇ ਤਰੀਕੇ ਨਾਲ ਬਨ੍ਹੀ ਸਾੜ੍ਹੀ ਵਿਚ
ਤਦ ਮੈਂ ਸਿਰਫ ਦੇਖਦਾ ਹਾਂ
ਮੁਟਿਆਰਾਂ ਔਰਤਾਂ ਦੇ ਚੇਹਰੇ ਦੀ ਨੁਹਾਰ
ਰੱਬ ਦੇ ਦਿੱਤੇ ਹੁਸਣ ਨੂੰ
ਤੱਕਦਾਂ ਹਾਂ ਪਾਕ ਨਜਰਾਂ ਨਾਲ
ਉਸ ਵਿਚ ਨਹੀਂ ਹੁੰਦੀ
ਜਰਾ ਵੀ ਵਾਸਨਾ ।
ਪਰ---
ਪਰ---
ਪਰ-------------
*********************
शुक्रवार, जुलाई 27, 2012
ਮਰ ਜਾਣਾ ਸਾਵਣ
गुरुवार, जुलाई 05, 2012
शुक्रवार, जून 01, 2012
ਅਗਜਲ - 8
ਇੱਥੇ ਆਇਆ ਬਦਲਾਵ ਅਜੇ ਕੁੱਝ ਖਾਸ ਨਹੀਂ
ਬੀਤ ਗਈ ਹੈ ਰਾਤ ਪਰ ਹੋਇਆ ਉਜਾਸ ਨਹੀਂ ।
ਤੂੰ ਜਾਣਦਾ ਹੈਂ ਸਿਰਫ ਜਿਸਮ ਦੀ ਪੀੜ ਨੂੰ
ਤੈਨੂੰ ਹੋਣਾ ਮੇਰੇ ਦਰਦ ਦਾ ਅਹਿਸਾਸ ਨਹੀਂ ।
ਉਂਝ ਅਸੀਂ ਸ਼ਰਾਫਤ ਛੱਡ ਚੁਕੇ ਹਾਂ ਕਦੋ ਦੇ
ਬੱਸ ਉਤਾਰਿਆ ਸ਼ਰਾਫਤ ਦਾ ਲਿਬਾਸ ਨਹੀਂ ।
ਸੋਚੋ ਤਾਂ ਸਹੀ ਕਿਵੇਂ ਮਿਲੇਗਾ ਮਹਿਬੂਬ ਸਾਨੂੰ
ਜਦ ਪਾਉਣ ਦੀ ਤਾਂਘ ਨਹੀਂ, ਪਿਆਸ ਨਹੀਂ ।
ਖੁਸ਼ੀ ਵਾਂਗ ਇਨ੍ਹਾਂ ਗਮਾਂ ਵੀ ਨਹੀਂ ਰੁਕਨਾ
ਔਕੜਾਂ ਸਹਿ ਲਵੋ , ਕਦੇ ਹੋਇਓ ਉਦਾਸ ਨਹੀਂ ।
ਹੀਰਿਆਂ ਵਰਗੀ ਜਿੰਦੜੀ ਰੋਲਦੇ ਕੋਡੀਆਂ ਭਾਅ
ਲੋਕ ਇੱਥੋਂ ਦੇ ' ਵਿਰਕ ' ਖੁਦਸ਼ਨਾਸ ਨਹੀਂ ।
***********
सोमवार, मई 21, 2012
ਅਗਜਲ - 7
ਵਕਤ ਦੇ ਪਹੀਏ ਵੀ ਉਦੋਂ ਰੁਕਦੇ ਸੀ
ਨੈਣ ਜਦੋਂ ਨੈਣਾਂ ਨਾਲ ਮਿਲਦੇ ਸੀ ।
ਉਨ੍ਹਾਂ ਦੀ ਮਹਿਕ ਅਜੇ ਵੀ ਸਾਹਾਂ' ਚ ਹੈ
ਉਸਦੇ ਹੱਸਣ ਤੇ ਜੋ ਫੁੱਲ ਕਿਰਦੇ ਸੀ ।
ਸਾਨੂੰ ਆਈਆਂ ਹੀ ਨਹੀਂ ਕਦੇ ਕੋਈ ਔਕੜਾਂ
ਸੱਜਣ ਜੀ, ਜਦੋਂ ਤੁਸੀਂ ਨਾਲ ਚਲਦੇ ਸੀ ।
ਕੰਧ ਵਿਚਕਾਰ ਨਿੱਕਲੀ ਨਾ ਸੀ ਅੱਜ ਵਾਂਗ
ਬੀਤੇ ਦਿਨੀ ਵੀ ਗੱਲ - ਗੱਲ ਤੇ ਲੜਦੇ ਸੀ ।
ਕੀ ਹੋਇਆ ਕਿਉਂ ਉਹ ਸਾਥ ਛੜ ਗਏ ਨੇ
ਦੁੱਖ - ਸੁੱਖ ਵੇਲੇ ਜੋ ਸਾਥੀ ਨਾਲ ਖੜਦੇ ਸੀ ।
ਉੰਮੀਦ ਹੈ ' ਵਿਰਕ ' ਨੂੰ ਉਸੇ ਰਹਮਤ ਦੀ
ਜਿਸਦੇ ਨਾਲ ਕਦੇ ਡੁੱਬਦੇ ਵੀ ਤਰਦੇ ਸੀ ।
***********
गुरुवार, अप्रैल 26, 2012
सदस्यता लें
संदेश (Atom)






.jpg)

.jpg)
.jpg)
.jpg)






.jpg)

