ਇੱਥੇ ਆਇਆ ਬਦਲਾਵ ਅਜੇ ਕੁੱਝ ਖਾਸ ਨਹੀਂ
ਬੀਤ ਗਈ ਹੈ ਰਾਤ ਪਰ ਹੋਇਆ ਉਜਾਸ ਨਹੀਂ ।
ਤੂੰ ਜਾਣਦਾ ਹੈਂ ਸਿਰਫ ਜਿਸਮ ਦੀ ਪੀੜ ਨੂੰ
ਤੈਨੂੰ ਹੋਣਾ ਮੇਰੇ ਦਰਦ ਦਾ ਅਹਿਸਾਸ ਨਹੀਂ ।
ਉਂਝ ਅਸੀਂ ਸ਼ਰਾਫਤ ਛੱਡ ਚੁਕੇ ਹਾਂ ਕਦੋ ਦੇ
ਬੱਸ ਉਤਾਰਿਆ ਸ਼ਰਾਫਤ ਦਾ ਲਿਬਾਸ ਨਹੀਂ ।
ਸੋਚੋ ਤਾਂ ਸਹੀ ਕਿਵੇਂ ਮਿਲੇਗਾ ਮਹਿਬੂਬ ਸਾਨੂੰ
ਜਦ ਪਾਉਣ ਦੀ ਤਾਂਘ ਨਹੀਂ, ਪਿਆਸ ਨਹੀਂ ।
ਖੁਸ਼ੀ ਵਾਂਗ ਇਨ੍ਹਾਂ ਗਮਾਂ ਵੀ ਨਹੀਂ ਰੁਕਨਾ
ਔਕੜਾਂ ਸਹਿ ਲਵੋ , ਕਦੇ ਹੋਇਓ ਉਦਾਸ ਨਹੀਂ ।
ਹੀਰਿਆਂ ਵਰਗੀ ਜਿੰਦੜੀ ਰੋਲਦੇ ਕੋਡੀਆਂ ਭਾਅ
ਲੋਕ ਇੱਥੋਂ ਦੇ ' ਵਿਰਕ ' ਖੁਦਸ਼ਨਾਸ ਨਹੀਂ ।
***********
कोई टिप्पणी नहीं:
एक टिप्पणी भेजें