ਬੇਸ਼ਕ਼
ਅਵਾਮ
ਚੁੱਪ ਰਹਿੰਦੀ ਹੈ ਅਕਸਰ
ਹੁਕਮਰਾਨਾਂ ਦੀਆਂ
ਜਿਆਦਤੀਆਂ ਸਹਿੰਦੀਆਂ ਹੋਈਆਂ ਵੀ
ਪਰ ਇਸਦੀ ਚੁੱਪੀ ਦਾ
ਇਹ ਮਤਲਬ ਨਹੀਂ
ਕਿ ਇਹ
ਅਜਿਹੀ ਗੂੰਗੀ ਬੋਲੀ ਹੈ
ਜਿਸਨੂੰ ਕੋਈ ਖਬਰ ਨਹੀਂ ਹੁੰਦੀ
ਦੂਜਿਆਂ ਦੀਆਂ ਚਾਲਾਕੀਆਂ ਦੀ
ਨਾ ਹੀ ਇਹ
ਅਜਿਹੀ ਕਾਇਰ ਹੈ
ਜੋ ਚੁੱਪ ਹੋ ਗਈ ਹੋਵੇ
ਝੰਝਟਾਂ ਦੇ ਡਰ ਕਰਕੇ .
ਹਾਂ ,
ਇਸਦੀ ਚੁੱਪੀ ਦੇ ਪਿਛੇ
ਇਹ ਸੋਚ ਹੋ ਸਕਦੀ ਹੈ
ਕਿ ਜਦ ਤਕ ਸਰ ਜਾਵੇ
ਬਿਨਾਂ ਬੋਲੇ
ਨਾਂ ਬੋਲਨਾ ਚੰਗਾ ਹੈ
ਬੋਲਣ ਤੋਂ
ਪਰ ਇਹ ਨਾਂ ਸੋਚੋ
ਇਹ ਸਦਾ ਹੀ ਖਾਮੋਸ਼ ਰਹੇਗੀ
ਜਿਸ ਦਿਨ
ਬੋਲਨਾ ਜਰੂਰੀ ਹੋਇਆ
ਜਿਸ ਦਿਨ
ਚੁੱਪੀ ਕਾਇਰਤਾ ਦੀ ਨਿਸ਼ਾਨੀ ਲੱਗੀ
ਇਹ ਅਵਾਮ ਬੋਲੇਗੀ
ਬੋਲੇਗੀ ਹੀ ਨਹੀਂ
ਸਗੋਂ ਗੱਜੇਗੀ,
ਉਗਲੇਗੀ ਲਾਵਾ
ਜਵਾਲਾਮੁਖੀ ਪਰਬਤ ਦੇ ਵਾਂਗ
ਉਸ ਸਬ ਨੂੰ
ਤਹਿਸ ਨਹਿਸ ਕਰ ਦੇਣ ਦੇ ਲਈ
ਜੋ ਵੀ ਕੂੜਾ ਕਚਰਾ ਹੈ
ਇਸ ਸਮਾਜ ਵਿਚ .
* * * * *
ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਵਲੋਂ 2010 ਵਿਚ ਪ੍ਰਕਾਸ਼ਿਤ ਪੁਸਤਕ " ਮਹਿਕ ਸਰਸਵਤੀ ਦੀ " ਵਿਚ ਸ਼ਾਮਿਲ
* * * * *
1 टिप्पणी:
ਬਹੁਤ ਹੀ ਵਧੀਆ ...ਮੁਬਾਰਕਾਂ !
एक टिप्पणी भेजें