ਛੱਡ ਸਾਕ ਜੱਗ ਦੇ ਹੋਇਆ ਇਕੱਲਾ ਏ
ਝੱਲਾ ਏ ,ਝੱਲਾ ਏ , ਦਿਲ ਮੇਰਾ ਝੱਲਾ ਏ .
ਕੁਝ ਹੋਰ ਨ ਦਿਸਦਾ ਮੈਨੂੰ ਤੇਰੇ ਬਿਨ
ਮੈਂ ਜਦ ਦਾ ਫੜਿਆ ਤੇਰਾ ਪੱਲਾ ਏ .
ਅਜਬ ਜਿਹੀ ਮਸਤੀ ਛਾਈ ਦਿਲ ' ਤੇ
ਲੱਗਿਆ ਇਸਨੂੰ ਰੋਗ ਅਵੱਲਾ ਏ .
ਨਾਂ ਚੰਨ ਕਹਾਂ ਉਸਨੂੰ , ਨਾਂ ਕਹਾਂ ਤਾਰਾ
ਮੇਰਾ ਮਹਬੂਬ ਸੱਬ ਤੋਂ ਸਵੱਲਾ ਏ .
ਤੂੰ ਸਾਥ ਹੈਂ ਮੇਰੇ ਤਾਂ ਸਬ ਸਾਥ ਨੇ ਮੇਰੇ
ਇਹ ਕੌਣ ਕਹੇ ਕਿ ' ਵਿਰਕ ' ਇਕੱਲਾ ਏ.
* * * * *
3 टिप्पणियां:
ਕੁਝ ਹੋਰ ਨ ਦਿਸਦਾ ਮੈਨੂੰ ਤੇਰੇ ਬਿਨ
ਮੈਂ ਜਦ ਦਾ ਫੜਿਆ ਤੇਰਾ ਪੱਲਾ ਏ .
ਅਜਬ ਜਿਹੀ ਮਸਤੀ ਛਾਈ ਦਿਲ ' ਤੇ
ਲੱਗਿਆ ਇਸਨੂੰ ਰੋਗ ਅਵੱਲਾ ਏ .
ਖੂਬਸੂਰਤ ਸ਼ੇਰ ...
ਖੂਬਸੂਰਤ ਗ਼ਜ਼ਲ ...
ਬਹੁਤ ਵਧੀਆ ਖਿਆਲ ਹਨ ਤੁਹਾਡੇ ਜੀ । ਮੇਰੇ ਹਿੰਦੀ ਬਲੌਗ ਤੇ ਵੀ ਧਿਆਨ ਮਾਰਨਾ ਜੀ ।
ਨਾਂ ਚੰਨ ਕਹਾਂ ਉਸਨੂੰ,ਨਾਂ ਕਹਾਂ ਤਾਰਾ
ਮੇਰਾ ਮਹਬੂਬ ਸੱਬ ਤੋਂ ਸਵੱਲਾ ਏ .
ਇਸ ਸਵੱਲੇ ਮਹਬੂਬ ਦੀਆਂ ਵਧਾਈਆਂ ਵਿਰਕ ਜੀ ...
एक टिप्पणी भेजें