ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ ਨਿਸ਼ਾਨ ਕਿਸਦੇ ਨੇ .

शुक्रवार, मार्च 18, 2011

ਅਗ਼ਜ਼ਲ - 2

ਅਜਮਾਏ ਹੋਏ ਲੋਕਾਂ ਨੂੰ ਫਿਰ ਅਜਮਾਉਂਦਾ ਹਾਂ
ਪੱਥਰ ਦਿਲਾਂ ਨੂੰ ਹਾਲ ਦਿਲ ਦਾ ਸੁਨਾਉਂਦਾ ਹਾਂ .


      ਮੁਹੱਬਤ ਦੀ ਗੱਲ ਸੋਚਾਂ ਤਾਂ ਇੰਜ ਲਗਦਾ ਹੈ
      ਬਾਰਿਸ਼ਾਂ' ਚ ਜਿੰਵੇਂ ਰੇਤੇ ਦਾ ਘਰ ਬਣਾਉਂਦਾ ਹਾਂ .
ਭੁੱਲ ਜਾਂਦਾਂ ਹਾਂ , ਹਰ ਕਿਸੇ ਦੀ ਆਪਣੀ ਵੀ ਜਿੰਦਗੀ ਹੈ
ਜਰੂਰਤ ਤੂੰ ਜਿਆਦਾ ਆਪਣਾਪਣ ਦਿਖਾਉਂਦਾ  ਹਾਂ .
       ਮੌਕਾ ਮਿਲਦੇ ਹੀ ਕਰ ਬੈਠਦਾ ਹੈ ਗੁਸਤਾਖੀ ਕੋਈ
       ਉਂਜ ਤੇ ਪਾਗਲ ਦਿਲ ਨੂੰ ਬਹੁਤ ਸਮਝਾਉਂਦਾ ਹਾਂ .
ਵਕ਼ਤ ਰਹਿੰਦੇ ਨਾ ਸੰਭਲਣਾ ਹੈ ਬਦਕਿਸਮਤੀ ਮੇਰੀ
ਵਕ਼ਤ ਨਿਕਲਣ ਤੋਂ ਬਾਅਦ ਅਕਸਰ ਪਛਤਾਉਂਦਾ ਹਾਂ .
       ਜੋ ਪੂਰੇ ਨਹੀਂ ਹੋਣੇ . ਜਿਨਾਂ ਨੇ ਟੁੱਟ ਜਾਣਾ ਹੈ ਅਕਸਰ
       ਕਿਊਂ ' ਵਿਰਕ ' ਬਾਰ-ਬਾਰ ਅਜਿਹੇ ਖਵਾਬ ਸਜਾਉਂਦਾ
ਹਾਂ 


                      * * * * *

5 टिप्‍पणियां:

विशाल ने कहा…

ਮੁਹੱਬਤ ਦੀ ਗੱਲ ਸੋਚਾਂ ਤਾਂ ਇੰਜ ਲਗਦਾ ਹੈ
ਬਾਰਿਸ਼ਾਂ' ਚ ਜਿੰਵੇਂ ਰੇਤੇ ਦਾ ਘਰ ਬਣਾਉਂਦਾ ਹਾਂ .

ਬਹੁਤ ਵਧੀਆ , ਵਿਰਕ ਸਾਹਿਬ.
ਕਦੀ ਯਾਰਾਂ ਨਾਲ ਵੀ ਦੁਆ ਸਲਾਮ ਕਰ ਲਓ .

Dr (Miss) Sharad Singh ने कहा…

ਭੁੱਲ ਜਾਂਦਾਂ ਹਾਂ , ਹਰ ਕਿਸੇ ਦੀ ਆਪਣੀ ਵੀ ਜਿੰਦਗੀ ਹੈ
ਜਰੂਰਤ ਤੂੰ ਜਿਆਦਾ ਆਪਣਾਪਣ ਦਿਖਾਉਂਦਾ ਹਾਂ .
ਮੌਕਾ ਮਿਲਦੇ ਹੀ ਕਰ ਬੈਠਦਾ ਹੈ ਗੁਸਤਾਖੀ ਕੋਈ
ਉਂਜ ਤੇ ਪਾਗਲ ਦਿਲ ਨੂੰ ਬਹੁਤ ਸਮਝਾਉਂਦਾ ਹਾਂ ....

ਖੂਬਸੂਰਤ ਸ਼ੇਰ ..... ਖੂਬਸੂਰਤ ਗ਼ਜ਼ਲ ...
ਹੋਲੀ ਕੀ ਦਿਲੀ ਮੁਬਾਰਕਾਂ !

बेनामी ने कहा…

ਭੁੱਲ ਜਾਂਦਾ ਹਾਂ ,
ਹਰ ਕਿਸੇ ਦੀ ਆਪਣੀ ਵੀ ਜਿੰਦਗੀ ਹੈ
ਜਰੂਰਤ ਤੋਂ ਜਿਆਦਾ ਆਪਣਾਪਣ ਦਿਖਾਉਂਦਾ ਹਾਂ .....
ਬਹੁਤ ਹੀ ਵਧੀਆ ਗੱਲ ਕਹੀ ਹੈ ਤੁਸਾਂ ਨੇ ਵਿਰਕ ਸਾਹਿਬ,
ਆਪਣਾਪਣ ਵਿਖਾਉਣਾ ਵੀ ਹਰ ਇੱਕ ਦੇ ਵੱਸ ਦਾ ਰੋਗ ਨਹੀਂ ।

Sandip Sital Chauhan ने कहा…

ਅਜਮਾਏ ਹੋਏ ਲੋਕਾਂ ਨੂੰ ਫਿਰ ਅਜਮਾਉਂਦਾ ਹਾਂ
ਪੱਥਰ ਦਿਲਾਂ ਨੂੰ ਹਾਲ ਦਿਲ ਦਾ ਸੁਨਾਉਂਦਾ ਹਾਂ

ਬਹੁਤ ਖੂਬ !

Daisy ने कहा…

Valentine Week Gifts

Related Posts Plugin for WordPress, Blogger...
MyFreeCopyright.com Registered & Protected