ਕਿੰਜ ਜੀਵਾਂ ਇਸ਼ਕ਼ ਨੇ ਕੀਤਾ ਏ ਬੇਦਮ ਸਾਜਨ
ਮੇਰੇ ਹੱਡੀਂ ਵੱਸਿਆ ਏ ਤੇਰਾ ਗਮ ਸਾਜਨ .
ਤਮਾਸ਼ਬੀਨ ਦੁਨਿਆ ਤਮਾਸ਼ਾ ਵੇਖਦੀ ਏ
ਅੱਗ ਲਾਕੇ ਦੂਜਿਆ ਦੇ ਹੱਥ ਸੇਕਦੀ ਏ .
ਲੋਕਾਂ ਕੋਲ ਕਦੋਂ ਮਿਲਦਾ ਏ ਮਲ੍ਹਮ ਸਾਜਨ .
ਮੇਰੇ ਹੱਡੀਂ ਵੱਸਿਆ ਏ ਤੇਰਾ ਗਮ ਸਾਜਨ .
ਹੁਣ ਕਿਸੇ ਕੰਮ ਆਊਨੇ ਦਿਲਾਸੇ ਨਹੀਂ
ਮੇਰੇ ਕੋਲ ਬਾਕੀ ਬਚੇ ਕੋਈ ਹਾਸੇ ਨਹੀਂ .
ਮਨਾ ਆਇਆ ਹਾਂ ਖੁਸ਼ੀਆਂ ਦਾ ਮਾਤਮ ਸਾਜਨ .
ਮੇਰੇ ਹੱਡੀਂ ਵੱਸਿਆ ਏ ਤੇਰਾ ਗਮ ਸਾਜਨ .
ਜਿੰਦਗੀ ਜਿਉਣ ਦਾ ਮੈਨੂੰ ਚੱਜ ਕੋਈ ਨਾਂ
'ਵਿਰਕ' ਮਿਲਿਆ ਵੀ ਮੈਨੂੰ ਸਚ ਕੋਈ ਨਾਂ .
ਬੱਸ ਤੇਰੀਆਂ ਯਾਦਾਂ ਨੂੰ ਲਿਖੇ ਕਲਮ ਸਾਜਨ .
ਮੇਰੇ ਹੱਡੀਂ ਵੱਸਿਆ ਏ ਤੇਰਾ ਗਮ ਸਾਜਨ .
* * * * *
ਮੇਰੇ ਹੱਡੀਂ ਵੱਸਿਆ ਏ ਤੇਰਾ ਗਮ ਸਾਜਨ .
ਤਮਾਸ਼ਬੀਨ ਦੁਨਿਆ ਤਮਾਸ਼ਾ ਵੇਖਦੀ ਏ
ਅੱਗ ਲਾਕੇ ਦੂਜਿਆ ਦੇ ਹੱਥ ਸੇਕਦੀ ਏ .
ਲੋਕਾਂ ਕੋਲ ਕਦੋਂ ਮਿਲਦਾ ਏ ਮਲ੍ਹਮ ਸਾਜਨ .
ਮੇਰੇ ਹੱਡੀਂ ਵੱਸਿਆ ਏ ਤੇਰਾ ਗਮ ਸਾਜਨ .
ਹੁਣ ਕਿਸੇ ਕੰਮ ਆਊਨੇ ਦਿਲਾਸੇ ਨਹੀਂ
ਮੇਰੇ ਕੋਲ ਬਾਕੀ ਬਚੇ ਕੋਈ ਹਾਸੇ ਨਹੀਂ .
ਮਨਾ ਆਇਆ ਹਾਂ ਖੁਸ਼ੀਆਂ ਦਾ ਮਾਤਮ ਸਾਜਨ .
ਮੇਰੇ ਹੱਡੀਂ ਵੱਸਿਆ ਏ ਤੇਰਾ ਗਮ ਸਾਜਨ .
ਜਿੰਦਗੀ ਜਿਉਣ ਦਾ ਮੈਨੂੰ ਚੱਜ ਕੋਈ ਨਾਂ
'ਵਿਰਕ' ਮਿਲਿਆ ਵੀ ਮੈਨੂੰ ਸਚ ਕੋਈ ਨਾਂ .
ਬੱਸ ਤੇਰੀਆਂ ਯਾਦਾਂ ਨੂੰ ਲਿਖੇ ਕਲਮ ਸਾਜਨ .
ਮੇਰੇ ਹੱਡੀਂ ਵੱਸਿਆ ਏ ਤੇਰਾ ਗਮ ਸਾਜਨ .
* * * * *
4 टिप्पणियां:
ਹੁਣ ਕਿਸੇ ਕੰਮ ਆਊਨੇ ਦਿਲਾਸੇ ਨਹੀਂ
ਮੇਰੇ ਕੋਲ ਬਾਕੀ ਬਚੇ ਕੋਈ ਹਾਸੇ ਨਹੀਂ .
ਮਨਾ ਆਇਆ ਹਾਂ ਖੁਸ਼ੀਆਂ ਦਾ ਮਾਤਮ ਸਾਜਨ .
ਮੇਰੇ ਹੱਡੀਂ ਵੱਸਿਆ ਏ ਤੇਰਾ ਗਮ ਸਾਜਨ .....
ਬਹੁਤ ਹੀ ਭਾਵਕ....
ਬਹੁਤ ਹੀ ਗਹਰੇ ਅਹਿਸਾਸ...
ਦਿਲੀ ਸ਼ੁਕ੍ਰਿਯਾ.....
ਤਮਾਸ਼ਬੀਨ ਦੁਨੀਆ ਤਮਾਸ਼ਾ ਵੇਖਦੀ ਏ
ਅੱਗ ਲਾਕੇ ਦੂਜਿਆਂ ਦੇ ਹੱਥ ਸੇਕਦੀ ਏ .
ਲੋਕਾਂ ਕੋਲ ਕਦੋਂ ਮਿਲਦਾ ਏ ਮਲ੍ਹਮ ਸਾਜਨ........
ਸੋਲਾਂ ਆਨੇ ਸੱਚ..
ਦੁਨੀਆ ਨੂੰ ਹੱਥ ਸੇਕਣ ਤੋਂ ਬਿਨਾਂ ਆਉਂਦਾ ਹੀ ਕੀ ਹੈ ?
ਹਰਦੀਪ
Valentine Cakes
Valentine Week Gifts
एक टिप्पणी भेजें