ਤੂੰ ਚੇਤੇ ਆਇਆ ਏਂ
ਜਦ ਮੋਰਾਂ ਪੈਲ੍ਹਾਂ ਪਾਈਆਂ ਨੇ
ਅੰਬਰਾਂ ਤੇ ਘਟਾਵਾਂ ਛਾਈਆਂ ਨੇ
ਵੱਜਣ ਕਿਤੇ ਸ਼ਹਿਨਾਈਆਂ ਨੇ
ਤਦ ਤੂੰ ਚੇਤੇ ਆਇਆ ਏਂ .
ਤੂੰ ਤਾਂ ਜੁੜੀਆਂ ਏਂ ਸਾਡੇ ਸਾਹਾਂ ਨਾਲ
ਹਰ ਜਨਮ ਰਹੂ ਸਾਨੂੰ ਤੇਰੀ ਭਾਲ .
ਜਦ ਪੌਣ ਪੂਰੇ ਦੀ ਵੱਗਦੀ ਏ
ਨੈਣਾਂ ਦੀ ਜੋੜੀ ਦਿਲ ਠੱਗਦੀ ਏ
ਅੱਗ ਧੁਰ ਅੰਦਰ ਤਕ ਲੱਗਦੀ ਏ
ਤਦ ਤੂੰ ਚੇਤੇ ਆਇਆ ਏਂ .
ਹੰਝੂ ਅੱਖੀਆਂ ਵਿਚ ਕਦ ਰੁਕਦੇ ਨੇ
ਇਸ਼ਕ਼ ਮਰੀਜ਼ ਸਦਾ ਹੀ ਧੁਖਦੇ ਨੇ .
ਜਦ ਕਿਤੇ ਵੱਜੇ ਸੰਗੀਤ ਕੋਈ
ਪਿਆਰ ਦੇ ਗਾਏ ਗੀਤ ਕੋਈ
ਧੋਖਾ ਦੇ ਜਾਏ ਮਨਮੀਤ ਕੋਈ
ਤਦ ਤੂੰ ਚੇਤੇ ਆਇਆ ਏਂ .
ਦਿਲ ਝੱਲਾ ਏ ' ਵਿਰਕਾ ' ਦਿਲ ਝੱਲਾ ਏ
ਬੀਤੀ ਗੱਲ ਦਾ ਛੱਡਦਾ ਨਹੀਂ ਪੱਲਾ ਏ
ਕੋਈ ਟੁੱਟੇ ਦਿਲ ਨੂੰ ਜਦ ਰੋਏ
ਬੇਵਫਾਈ ਦੀ ਕਿਤੇ ਗੱਲ ਹੋਏ
ਨੀਂਦ ਚੈਨ ਕਿਸੇ ਦਾ ਜਦ ਖੋਏ
ਜਦ ਮੋਰਾਂ ਪੈਲ੍ਹਾਂ ਪਾਈਆਂ ਨੇ
ਅੰਬਰਾਂ ਤੇ ਘਟਾਵਾਂ ਛਾਈਆਂ ਨੇ
ਵੱਜਣ ਕਿਤੇ ਸ਼ਹਿਨਾਈਆਂ ਨੇ
ਤਦ ਤੂੰ ਚੇਤੇ ਆਇਆ ਏਂ .
ਤੂੰ ਤਾਂ ਜੁੜੀਆਂ ਏਂ ਸਾਡੇ ਸਾਹਾਂ ਨਾਲ
ਹਰ ਜਨਮ ਰਹੂ ਸਾਨੂੰ ਤੇਰੀ ਭਾਲ .
ਜਦ ਪੌਣ ਪੂਰੇ ਦੀ ਵੱਗਦੀ ਏ
ਨੈਣਾਂ ਦੀ ਜੋੜੀ ਦਿਲ ਠੱਗਦੀ ਏ
ਅੱਗ ਧੁਰ ਅੰਦਰ ਤਕ ਲੱਗਦੀ ਏ
ਤਦ ਤੂੰ ਚੇਤੇ ਆਇਆ ਏਂ .
ਹੰਝੂ ਅੱਖੀਆਂ ਵਿਚ ਕਦ ਰੁਕਦੇ ਨੇ
ਇਸ਼ਕ਼ ਮਰੀਜ਼ ਸਦਾ ਹੀ ਧੁਖਦੇ ਨੇ .
ਜਦ ਕਿਤੇ ਵੱਜੇ ਸੰਗੀਤ ਕੋਈ
ਪਿਆਰ ਦੇ ਗਾਏ ਗੀਤ ਕੋਈ
ਧੋਖਾ ਦੇ ਜਾਏ ਮਨਮੀਤ ਕੋਈ
ਤਦ ਤੂੰ ਚੇਤੇ ਆਇਆ ਏਂ .
ਦਿਲ ਝੱਲਾ ਏ ' ਵਿਰਕਾ ' ਦਿਲ ਝੱਲਾ ਏ
ਬੀਤੀ ਗੱਲ ਦਾ ਛੱਡਦਾ ਨਹੀਂ ਪੱਲਾ ਏ
ਕੋਈ ਟੁੱਟੇ ਦਿਲ ਨੂੰ ਜਦ ਰੋਏ
ਬੇਵਫਾਈ ਦੀ ਕਿਤੇ ਗੱਲ ਹੋਏ
ਨੀਂਦ ਚੈਨ ਕਿਸੇ ਦਾ ਜਦ ਖੋਏ
ਤਦ ਤੂੰ ਚੇਤੇ ਆਇਆ ਏਂ .
*****
*****
2 टिप्पणियां:
ਕੋਈ ਟੁੱਟੇ ਦਿਲ ਨੂੰ ਜਦ ਰੋਏ
ਬੇਵਫਾਈ ਦੀ ਕਿਤੇ ਗੱਲ ਹੋਏ
ਨੀਂਦ ਚੈਨ ਕਿਸੇ ਦਾ ਜਦ ਖੋਏ
ਤਦ ਤੂੰ ਚੇਤੇ ਆਇਆ ਏਂ .
ਇੱਕ - ਇੱਕ ਸ਼ਬਦ ਭਾਵਪੂਰਣ ......ਬਹੁਤ ਸੁੰਦਰ .....
ਆਪਣੇ ਪ੍ਰੀਤਮ ਨੂੰ ਸੱਚੇ-ਸੁੱਚੇ ਸ਼ਬਦਾਂ ਦੀ ਭੇਂਟ...
ਬਹੁਤ ਹੀ ਵਧੀਆ...
ਤੂੰ ਤਾਂ ਜੁੜਿਆਂ ਏਂ ਸਾਡੇ ਸਾਹਾਂ ਨਾਲ
ਹਰ ਜਨਮ ਰਹੂ ਸਾਨੂੰ ਤੇਰੀ ਭਾਲ.. .
एक टिप्पणी भेजें