ਉੱਚੀਆਂ - ਲਮੀਆਂ ਉਡਾਰੀਆਂ ਮਨ ਦਾ ਖੇਲ ਸੀ
ਜਿਸਮ ਦੇ ਲਈ ਪਰ , ਰਸਮਾਂ-ਰਿਵਾਜਾਂ ਦੀ ਜੇਲ ਸੀ .
ਸੰਭਾਲਦੇ-ਸੰਭਾਲਦੇ ਤਿਲਕ ਗਈ ਸਾਥੋਂ ਉਹ
ਜਿੰਦਗੀ ਦੇ ਫੁੱਲਾਂ ' ਤੇ ਪਿਆਰ ਦੀ ਜੋ ਤ੍ਰੇਲ ਸੀ .
ਕ੍ਰਿਸ਼ਨ-ਸੁਦਾਮੇ ਦੀ ਗੱਲ ਵੱਖਰੀ ਵਰਨਾ ਏਥੇ
ਰੰਕਾ ਤੇ ਰਾਜਿਆਂ ਦਾ ਕਦ ਮੇਲ ਹੈ , ਕਦ ਮੇਲ ਸੀ .
ਬੇਵਫਾਈ ਤਾਂ ਪਾਸ ਕਰ ਗਈ ਸਾਰੇ ਇਮਤਿਹਾਨ
ਦੁਨੀਆਂਦਾਰੀ ਦੇ ਇਮਤਿਹਾਨ ' ਚ ਵਫ਼ਾ ਹੋਈ ਫੇਲ ਸੀ .
ਖੁਸੀਆਂ ਦੇ ਦਰਖਤ ' ਵਿਰਕ ' ਪਿਛੇ ਛੁੱਟਦੇ ਰਹੇ
ਵਿਛੋੜੇ ਦੀ ਪਟੜੀ ਤੇ ਦੌੜੀ ਗਮਾਂ ਦੀ ਰੇਲ ਸੀ .
*****
ਜਿਸਮ ਦੇ ਲਈ ਪਰ , ਰਸਮਾਂ-ਰਿਵਾਜਾਂ ਦੀ ਜੇਲ ਸੀ .
ਸੰਭਾਲਦੇ-ਸੰਭਾਲਦੇ ਤਿਲਕ ਗਈ ਸਾਥੋਂ ਉਹ
ਜਿੰਦਗੀ ਦੇ ਫੁੱਲਾਂ ' ਤੇ ਪਿਆਰ ਦੀ ਜੋ ਤ੍ਰੇਲ ਸੀ .
ਕ੍ਰਿਸ਼ਨ-ਸੁਦਾਮੇ ਦੀ ਗੱਲ ਵੱਖਰੀ ਵਰਨਾ ਏਥੇ
ਰੰਕਾ ਤੇ ਰਾਜਿਆਂ ਦਾ ਕਦ ਮੇਲ ਹੈ , ਕਦ ਮੇਲ ਸੀ .
ਬੇਵਫਾਈ ਤਾਂ ਪਾਸ ਕਰ ਗਈ ਸਾਰੇ ਇਮਤਿਹਾਨ
ਦੁਨੀਆਂਦਾਰੀ ਦੇ ਇਮਤਿਹਾਨ ' ਚ ਵਫ਼ਾ ਹੋਈ ਫੇਲ ਸੀ .
ਖੁਸੀਆਂ ਦੇ ਦਰਖਤ ' ਵਿਰਕ ' ਪਿਛੇ ਛੁੱਟਦੇ ਰਹੇ
ਵਿਛੋੜੇ ਦੀ ਪਟੜੀ ਤੇ ਦੌੜੀ ਗਮਾਂ ਦੀ ਰੇਲ ਸੀ .
*****
5 टिप्पणियां:
ਸੁੰਦਰ , ਭਾਵਪੂਰਣ ਗ਼ਜ਼ਲ !
ਵਧਾਈ !
ਡਾ.(ਮਿਸ)ਸ਼ਰਦ ਸਿੰਘ ਜੀ
ਸਤ ਸ਼੍ਰੀ ਅਕਾਲ
ਹੌਸਲਾ ਅਫਜਾਈ ਲਈ ਧੰਨਵਾਦ
ਬਹੁਤ ਹੀ ਵਧੀਆ ਗ਼ਜ਼ਲ .
ਖੁਸੀਆਂ ਦੇ ਦਰਖਤ ' ਵਿਰਕ ' ਪਿਛੇ ਛੁੱਟਦੇ ਰਹੇ
ਵਿਛੋੜੇ ਦੀ ਪਟੜੀ ਤੇ ਦੌੜੀ ਗਮਾਂ ਦੀ ਰੇਲ ਸੀ
ਵਿਰਕ ਸਾਹਿਬ ,ਤੁਹਾਡੀ ਕਲਾਮ ਨੂੰ ਸਲਾਮ
ਸੰਭਾਲਦੇ-ਸੰਭਾਲਦੇ ਤਿਲਕ ਗਈ ਸਾਥੋਂ ਉਹ
ਜਿੰਦਗੀ ਦੇ ਫੁੱਲਾਂ ' ਤੇ ਪਿਆਰ ਦੀ ਜੋ ਤ੍ਰੇਲ ਸੀ
bohut Khoob!
Valentine Day Gifts for Husband
एक टिप्पणी भेजें