ਹਰਿਬੰਸ਼ਰਾਯ ਬੱਚਨ ਜੀ ਦੀ ਅਮਰ ਕ੍ਰਿਤੀ ਮਧੁਸ਼ਾਲਾ ਨੂੰ ਅਨੁਵਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ , ਆਪ ਜੀ ਦੇ ਹੁੰਗਾਰੇ ਦੀ ਲੋੜ ਹੈ |
1.
ਕੋਮਲ ਭਾਵਾਂ ਦੇ ਅੰਗੂਰਾਂ ਦੀ ਅੱਜ ਬਣਾ ਲਿਆਇਆ ਹਾਲਾ 
ਪ੍ਰੀਤਮ, ਆਪਨੇ ਹੱਥਾਂ ਨਾਲ ਅੱਜ ਪਿਆਵਾਂਗਾ ਪਿਆਲਾ |
ਪਹਿਲਾਂ ਭੋਗ ਲਵਾ ਲਾਂ ਤੇਰਾ, ਫਿਰ ਪ੍ਰਸਾਦ ਜੱਗ ਪਾਏਗਾ 
ਸਭ ਤੋਂ ਪਹਿਲਾਂ ਤੇਰਾ ਸਵਾਗਤ ਕਰਦੀ ਮੇਰੀ ਮਧੁਸ਼ਾਲਾ | 
2.
ਤੇਹ ਤੈਨੂੰ ਤਾਂ, ਸੰਸਾਰ ਤਪਾਕੇ ਪੂਰੀ ਕਢੂੰਗਾ ਹਾਲਾ 
ਇੱਕ ਪੈਰ ਤੇ ਸਾਕੀ ਬਣਕੇ ਨੱਚੂੰਗਾ ਲੈਕੇ ਪਿਆਲਾ |
ਜੀਵਨ ਦੀ ਮਿੱਠਤ ਤਾਂ, ਤੇਰੇ ਉੱਤੇ ਕਦ ਦੀ ਵਾਰੀ ਮੈਂ 
ਅੱਜ ਵਾਰ ਦਿਆਂਗਾ ਤੇਰੇ ਉੱਪਰ ਜੱਗ ਦੀ ਮਧੁਸ਼ਾਲਾ | 
3.
ਪ੍ਰੀਤਮ ਤੂੰ ਮੇਰੀ ਹਾਲਾ ਹੈਂ, ਮੈਂ ਤੇਰਾ ਪਿਆਸਾ ਪਿਆਲਾ 
ਖੁਦ ਨੂੰ ਮੇਰੇ ਵਿਚ ਭਰਕੇ ਤੂੰ ਬਣਦਾ ਹੈਂ ਪੀਵਣ ਵਾਲਾ |
ਮੈਂ ਤੈਨੂੰ ਛਕ ਕੇ ਛਲਕਾਂ, ਮਸਤ ਮੈਨੂੰ ਪੀ ਕੇ ਤੂੰ ਹੁੰਦਾ 
ਇੱਕ - ਦੂਜੇ ਨੂੰ ਅਸੀਂ ਦੋਵੇਂ ਅੱਜ ਦੇਈਏ ਮਧੁਸ਼ਾਲਾ | 
4.
ਭਾਵੁਕਤਾ ਦੀ ਅੰਗੂਰ ਬੇਲ ਤੋਂ ਖਿੱਚੀ ਕਲਪਨਾ ਦੀ ਹਾਲਾ 
ਕਵੀ ਸਾਕੀ ਬਣਕੇ ਆਇਆ ਹੈ ਭਰਕੇ ਕਵਿਤਾ ਦਾ ਪਿਆਲਾ |
ਕਦੇ ਨਾ ਰੱਤੀ ਭਰ ਖਾਲੀ ਹੋਵੇ, ਲੱਖ ਪੀਵਣ ਦੋ ਲੱਖ ਪੀਵਣ 
ਪਾਠਕ ਸਾਰੇ ਨੇ ਪੀਵਣ ਵਾਲੇ , ਕਿਤਾਬ ਮੇਰੀ ਮਧੁਸ਼ਾਲਾ | 
5.
ਮਿੱਠੀਆਂ ਭਾਵਨਾਵਾਂ ਦੀ ਬੜੀ ਮਿੱਠੀ ਰੋਜ ਬਣਾਉਂਦਾ ਹਾਂ ਹਾਲਾ 
ਭਰਦਾ ਹਾਂ ਇਸ ਮਧੂ ਨਾਲ ਆਪਨੇ ਅੰਦਰ ਦਾ ਪਿਆਲਾ |
ਚੁੱਕ ਕਲਪਨਾ ਦੇ ਹੱਥਾਂ ਨਾਲ ਆਪੇ ਇਸ ਨੂੰ ਪੀ ਜਾਵਾਂ 
ਆਪਨੇ ਵਿਚ ਹੀ ਹਾਂ ਮੈਂ ਸਾਕੀ , ਪੀਵਣ ਵਾਲਾ , ਮਧੁਸ਼ਾਲਾ | 
********

 
1 टिप्पणी:
Diwali Gifts Online
एक टिप्पणी भेजें