ਨਾ ਬੀਤੇ ਗਮ ਨੂੰ ਗਾ ਸੱਜਣਾ
ਹੱਸਕੇ ਜੋ ਦਿਨ ਲੰਘਿਆ
ਤੂੰ ਉਸਦਾ ਜਸ਼ਨ ਮਨਾ ਸੱਜਣਾ ।
ਕਿਉਂ ਜੋੜਦਾ ਫਿਰੇਂ ਪਾਈ-ਪਾਈ
ਲੁੱਟ ਲੈ ਖਜਾਨਾ ਹੁਸਨਾਂ ਦਾ
ਆਜਾ ਮਿਲਣੇ ਦੀ ਰੁੱਤ ਆਈ ।
ਪਾਣੀ ਸਮੁੰਦਰਾਂ ਦਾ ਖਾਰਾ ਏ
ਅਸੀਂ ਜਾਣਦੇ ਹਾਂ ਸਭ ਸੱਜਣਾਂ
ਤੂੰ ਲਾਇਆ ਸਾਨੂੰ ਲਾਰਾ ਏ ।
ਬੋਲੇ ਕੋਠੇ ਉੱਤੇ ਕਾਂ ਮਾਹੀਆ
ਚੁੱਪ ਕਮਜੋਰੀ ਬਣ ਗਈ
ਅਸੀਂ ਬੋਲੇ ਹਾਂ ਤਾਂ ਮਾਹੀਆ ।
* * * * *
कोई टिप्पणी नहीं:
एक टिप्पणी भेजें