ਧੀ ਰਾਣੀ
ਨਿੱਕੀ ਜਿਹੀ ਬਾਲੜੀ , ਨਾਂ ਉਹਦਾ ਨੋਰੀਨ
ਕਰੇ ਓਹ ਫੈਸ਼ਨ , ਹੈ ਬਹੁਤ ਸ਼ੌਕੀਨ ।
ਕਦੇ ਮੰਗੇ ਚੂੜੀਆਂ , ਕਦੇ ਮੰਗਦੀ ਕੜੇ
ਵੱਡੇ ਵੀਰ ਦੇ ਨਾਲ , ਹਰ ਗੱਲ 'ਤੇ ਲੜੇ ।
ਭਾਂਵੇਂ ਲੜਦੀ ਸਦਾ , ਉੰਜ ਪਿਆਰ ਕਰੇ
ਖੁਦ ਖਾਵੇ ਜਦ ਵੀ , ਹਿੱਸਾ ਵੀਰੇ ਦਾ ਧਰੇ ।
ਛੋਟਾ ਵੀਰ ਉਸਨੂੰ , ਜਾਨ ਤੋਂ ਪਿਆਰਾ ਏ
ਰੌਂਦਾ ਦੇਖ ਉਸਦਾ , ਚੜ੍ਹ ਜਾਂਦਾ ਪਾਰਾ ਏ ।
ਗੁੱਸਾ ਰਹਿੰਦਾ ਸਦਾ , ਉਸਦੇ ਨੱਕ ਤੇ ਹੈ
ਬੇਮਤਲਬ ਕਦੇ , ਆਪਣੇ ਹੱਕ ਤੇ ਹੈ ।
ਹੱਕ ਓਹ ਜਾਣਦੀ , ਜਾਣੇ ਫਰਜ ਨਹੀਂ
ਜਰੂਰੀ ਨੇ ਫਰਜ , ਇਨ੍ਹੀ ਸਮਝ ਨਹੀਂ ।
ਉਮਰ ਅਜੇ ਥੋੜ੍ਹੀ , ਦਿਨ ਖਾਣ-ਪਾਣ ਦੇ
ਪੜ੍ਹਨ ਦੇ ਜਾਂ ਫਿਰ , ਖੇਡਣ-ਖਿੜਾਣ ਦੇ ।
ਟੀ.ਵੀ. ਮੈਂ ਵੇਖਣਾ ਹੈ , ਇਸ ਉੱਤੇ ਅੜਦੀ
ਪੜ੍ਹਨ ਵੇਲੇ ਪਰ , ਮਨ ਲਾਕੇ ਪੜ੍ਹਦੀ ।
ਕਲਾਸ ਵਿਚ ਓਹ , ਅੱਬਲ ਹੈ ਰਹਿੰਦੀ
ਬਣੂੰਗੀ ਮੈਂ ਮੈਡਮ , ਸਦਾ ਇਹ ਕਹਿੰਦੀ ।
ਥੋੜੀ ਜਿਹੀ ਸ਼ੈਤਾਨ , ਥੋੜੀ ਜਿਹੀ ਸਿਆਣੀ
ਬੜੀ ਪਿਆਰੀ ਲੱਗੇ , ਮੈਨੇ ਇਹ ਧੀ ਰਾਣੀ ।
* * * * *
* * * * *
2 टिप्पणियां:
changa ji ,twadi najaran ton hoke dil da piyar,dul tiya hai ...... fateh ji fateh .
"टिप्स हिंदी" में ब्लॉग की तरफ से आपको नए साल के आगमन पर शुभ कामनाएं |
टिप्स हिंदी में
एक टिप्पणी भेजें