ਮੇਰੇ ਦਿਲ ਦੀਏ ਪੀੜੇ ਚੁੱਪ ਕਰ ਜਾ, ਤੇਰੀ ਦਵਾ ਨਹੀਂ
ਇੱਥੇ ਕੌਣ ਸੁਣੇਗਾ ਤੇਰੀ, ਜਦ ਸੁਣਦਾ ਖੁਦਾ ਨਹੀਂ ।
ਮੰਨਿਆ ਦੁਨਿਆ ਕੌਲ ਦੌਲਤਾਂ ਨੇ ਜਹਾਨ ਭਰ ਦੀਆਂ
ਪਰ ਇਹ ਵੀ ਸਚ ਹੈ ਯਾਰੋ, ਲੋਕਾਂ ਕੋਲ ਹੁਣ ਵਫ਼ਾ ਨਹੀਂ ।
ਆਪਣੀਆਂ ਗਲਤੀਆਂ ਤੋਂ ਤੂੰ ਕੁਝ ਤਾਂ ਸਬਕ ਲਿਆ ਹੁੰਦਾ
ਇਹ ਤਾਂ ਸੋਚਣਾ ਸੀ ਕਿ ਮਾਫ਼ੀ ਮਿਲਦੀ ਹਰ ਦਫ਼ਾ ਨਹੀਂ ।
ਹੈਰਾਨੀ ਦੀ ਇਸ ਗੱਲ ਤੇ ਮੈਂ ਵੀ ਸੋਚਾਂਗਾ ਤੂੰ ਵੀ ਸੋਚੀਂ ਜਰੂਰ
ਕਿਓਂ ਇੱਕ ਨਾ ਹੋਏ ਜਦੋਂ ਸਾਡੇ ਦਰਮਿਆਨ ਫਾਸਿਲ ਨਹੀਂ ।
ਕਿਸ-ਕਿਸ ਨਾਲ ਲੜਾਂ 'ਵਿਰਕ' ਤੇ ਕਿੰਨੀ-ਕਿੰਨੀ ਬਾਰ ਲੜਾਂ
ਸਚ ਲਈ ਹਰ ਕਿਸੇ ਨਾਲ ਲੜਣ ਦਾ ਹੁਣ ਹੌਂਸਲਾ ਨਹੀਂ ।
* * * * *
( ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੀ ਮਾਸਿਕ ਮੈਗਜ਼ੀਨ ਸ਼ਬਦ ਬੂੰਦ ਦੇ ਨਵੰਬਰ 2011 ਦੇ ਅੰਕ ਵਿਚ ਪ੍ਰਕਾਸ਼ਿਤ )
* * * * *
कोई टिप्पणी नहीं:
एक टिप्पणी भेजें