ਕੀ ਕਹਾਂ
ਮੇਰੇ ਮਹਬੂਬ
ਚੰਗਾ ਯਾ ਬੁਰਾ
ਦੱਸ ਤੈਨੂੰ ਕੀ ਕਹਾਂ .
ਤੂੰ ਛੱਡਿਆ ਹੈ ਮੈਨੂੰ ਇਕੱਲਾ
ਦਿੱਤੇ ਹੈ ਇਸਨੇ
ਗਮ ਮੈਨੂੰ ਲੱਖਾਂ
ਪਰ ਨਾਲ ਹੀ
ਮੌਕਾ ਵੀ ਦਿੱਤਾ ਹੈ
ਆਪਨੇ ਬਾਰੇ ਸੋਚਣ ਦਾ .
ਮੇਰੇ ਮਹਬੂਬ
ਚੰਗਾ ਯਾ ਬੁਰਾ
ਦੱਸ ਤੈਨੂੰ ਕੀ ਕਹਾਂ .
ਤੂੰ ਕਰ ਗਿਆ ਮੈਨੂੰ ਅਧੂਰਾ
ਇਸ ਗੱਲ ਨੇ
ਧੁਰ ਅੰਦਰ ਤੱਕ ਤੋੜਿਆ ਹੈ ਮੈਨੂੰ
ਪਰ ਪ੍ਰੇਰਨਾ ਵੀ ਦਿੱਤੀ ਹੈ
ਉਸ ਬਾਰੇ ਸੋਚਣ ਦੀ
ਜੋ ਪੂਰਨ ਹੈ .
ਮੇਰੇ ਮਹਬੂਬ
ਚੰਗਾ ਯਾ ਬੁਰਾ
ਦੱਸ ਤੈਨੂੰ ਕੀ ਕਹਾਂ .
ਤੇਰੇ ਬਿਨਾ ਹਨੇਰੀ ਹੋ ਗਈ ਹੈ
ਮੇਰੇ ਲਈ ਰਾਤ ਚਾਨਣੀ
ਚਾਨਣ ਨੱਸ ਗਿਆ ਏ ਲੱਖਾਂ ਕੋਹਾਂ ਦੂਰ
ਪਰ ਹਨੇਰੀਆਂ'ਚ
ਚਾਨਣ ਤਲਾਸ਼ਣ ਦੀ ਜਾਚ
ਸਿਖਾਈ ਹੈ ਤੂੰ ਹੀ .
ਮੇਰੇ ਮਹਬੂਬ
ਚੰਗਾ ਯਾ ਬੁਰਾ
ਦੱਸ ਤੈਨੂ ਕੀ ਕਹਾਂ .
* * * * *
5 टिप्पणियां:
ਚੰਗਾ ਲਿਖਿਆ ਹੈ...
ਹਨ੍ਹੇਰਿਆਂ 'ਚ
ਚਾਨਣ ਤਲਾਸ਼ਣ ਦੀ ਜਾਂਚ ਸਿਖਾਈ ਹੈ...
ਹਰਦੀਪ
ਬਹੁਤ ਹੀ ਗਹਰੇ ਅਹਿਸਾਸ...
ਸ਼ਾਨਦਾਰ ਲਈ ਗੀਤ...ਮੁਬਾਰਿਕਾਂ
ਬਹੁਤ ਹੀ ਸੋਹਣੀ ਰਚਨਾ ਲਿਖੀ ਹੈ ਆਪ ਜੀ ਨੇ. ਇਹ ਲਾਇਨਾੰ ਚੰਗਿਯਾੰ ਲੱਗਿਆੰ
ਪਰ ਪ੍ਰੇਰਨਾ ਵੀ ਦਿੱਤੀ ਹੈ
ਉਸ ਬਾਰੇ ਸੋਚਣ ਦੀ
ਜੋ ਪੂਰਨ ਹੈ
ਬਹੁਤ ਖ਼ੂਬ ਲਿਖਿਆ ਹੈ.
Valentine Gifts for Wife
Valentine Flowers
Valentine Roses
Valentine Gifts for Husband
एक टिप्पणी भेजें