ਕੌਣ ਲੰਘਿਆ ਹੈ ਇਸਨੂੰ ਕੁਚਲ ਕੇ ਯਾਰੋ
ਦਿਲ ਦੀ ਜਮੀਨ 'ਤੇ ਇਹ ਨਿਸ਼ਾਨ ਕਿਸਦੇ ਨੇ .

गुरुवार, जुलाई 26, 2018

ਸੁਣ ਹਾਕਮਾਂ

ਕਿਤੇ ਕੂੰਜ ਕੁਰਲਾਈ ਏ
ਲੋਕਾਂ ਦੀ ਵੀ ਸੁਣ ਹਾਕਮਾਂ
ਤੂੰ ਗੱਲ ਆਪਣੀ ਸੁਣਾਈ ਏ ।

*****
ਦਿਲਬਾਗ ਸਿੰਘ ਵਿਰਕ

मंगलवार, जून 05, 2018

ਜਿੰਦ ਤੇਰੀ ਸੋਹਣਿਆ

ਵਗਦੀ ਏ ਹਨੇਰੀ ਸੋਹਣਿਆ 
ਭਾਵੇਂ ਅਜਮਾ ਕੇ ਵੇਖ ਲੈ 
ਜਿੰਦ ਫਿਰ ਵੀ ਐ ਤੇਰੀ ਸੋਹਣਿਆ ।

ਦਿਲਬਾਗ ਸਿੰਘ ਵਿਰਕ
****** 

गुरुवार, नवंबर 14, 2013

ਇਸ਼ਕੇ ਦੀ ਬਰਸਾਤ

               
                ਉਹ ਕਿਹੋ ਜਿਹੇ ਦਿਨ ਸੀ, ਕਿਹੋ ਜਿਹੀ ਰਾਤ ਸੀ 
                ਪਿਆਰ  ਵਾਲੀ  ਜਦੋਂ  ਲੋਕ  ਪਾਉਂਦੇ  ਬਾਤ  ਸੀ |

                ਸਾਥੋਂ  ਬਦਨਸੀਬਾਂ  ਤੋਂ  ਇਹ  ਸਾਂਭ  ਨਾ  ਹੋਈ
                ਮੁਹੱਬਤ  ਰੱਬ  ਦੀ  ਦਿੱਤੀ  ਹੋਈ  ਸੌਗਾਤ  ਸੀ | 

                ਉਮਰ  ਭਰ  ਦਾ  ਸਹਾਰਾ  ਬਣੀ  ਮੇਰੇ  ਲਈ 
                ਉਹ  ਮੁਲਾਕਾਤ  ਇੱਕ  ਏਸੀ  ਮੁਲਾਕਾਤ  ਸੀ |

               ਵਰਖਾ  ਸਾਉਣ  ਦੀ  ਬੜੀ  ਫਿੱਕੀ  ਲੱਗੇ  ਮੈਨੂੰ 
               ਬੜੀ ਪਿਆਰੀ ਯਾਰੋ ਇਸ਼ਕੇ ਦੀ ਬਰਸਾਤ ਸੀ |

               ਦੇਣ ਵਾਲੇ ਨੇ ਦਿੱਤਾ, ਅਸੀਂ ਭਰੀਆਂ ਝੋਲੀਆਂ 
               ' ਵਿਰਕ ' ਸੌਚ ਕੀ ਤੇਰੀ, ਕੀ ਮੇਰੀ ਔਕਾਤ ਸੀ |

                                    ******

Related Posts Plugin for WordPress, Blogger...
MyFreeCopyright.com Registered & Protected